image caption: ਤਸਵੀਰ: ਸਾਰਾ ਇਫਤੇਖਾਰ

ਮਿਸ ਇੰਗਲੈਂਡ ਮੁਕਾਬਲੇ' ਦੇ ਫਾਈਨਲ 'ਚ ਹਿਜਾਬ ਪਹਿਨਣ ਵਾਲੀ ਪਹਿਲੀ ਮੁਸਲਿਮ ਲੜਕੀ ਬਣੇਗੀ ਸਾਰਾ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਮਿਸ ਇੰਗਲੈਂਡ ਮੁਕਾਬਲੇ ਦੇ ਫਾਈਨਲ ਵਿਚ 20 ਸਾਲਾ ਪਾਕਿਸਤਾਨੀ ਮੂਲ ਦੀ ਮੁਸਲਿਮ ਲੜਕੀ ਹਿਜਾਬ ਪਹਿਨਣ ਵਾਲੀ ਪਹਿਲੀ ਲੜਕੀ ਬਣਨ ਜਾ ਰਹੀ ਹੈ। ਸਾਰਾ ਇਫਤੇਖਾਰ ਜੋ ਨੌਟਿਘਮ ਵਿੱਚ ਹੋਣ ਵਾਲੇ ਮਿਸ ਇੰਗਲੈਂਡ ਦੇ ਫਾਈਨਲ ਮੁਕਾਬਲੇ 'ਚ ਹਿਜਾਬ ਪਹਿਨ ਕੇ ਰੈਂਪ 'ਤੇ ਚੱਲੇਗੀ। ਹਡਰਸਫੀਲਡ ਦੀ ਸਾਰਾ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਮਿਸ ਹਡਰਸਫੀਲਡ ਅਤੇ ਯੌਰਕਸ਼ਾਇਰ ਮਿਸ ਪਾਪੁਲੈਰਿਟੀ ਰਾਊਂਡ ਜਿੱਤਿਆ ਹੈ। ਉਸ ਨੇ ਕਿਹਾ ਕਿ "ਹਰ ਕੋਈ ਵਜ਼ਨ, ਨਸਲ ਅਤੇ ਰੰਗ ਦੇ ਬਾਵਜੂਦ ਆਪਣੀ ਤਰ੍ਹਾਂ ਨਾਲ ਖੂਬਸੂਰਤ ਹੈ।''
20 ਸਾਲਾ ਸਾਰਾ ਨੇ ਮੇਕ-ਅਪ ਵਜੋਂ ਕੰਮ ਸ਼ੁਰੂ ਕੀਤਾ ਸੀ, ਕਰਦਾ ਹੈ, ਸੋਸ਼ਲ ਮੀਡੀਆ 'ਤੇ ਉਸ ਦੀਆਂ ਪਾਕਿਸਤਾਨੀ ਪਹਿਰਾਵੇ ਦੀਆਂ ਪੋਸਟਾਂ ਨੂੰ ਕਾਫੀ ਸਲਾਹਿਆ ਜਾਂਦਾ ਹੈ। ਸਾਰਾ ਨੇ ਕਿਹਾ ਕਿ "ਮੈਂ ਇਤਿਹਾਸ ਨਹੀਂ ਬਣਾਉਣਾ ਚਾਹੁੰਦੀ ਸੀ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ, ਦਿਨ ਦੇ ਅਖੀਰ ਤੇ, ਮੈਂ ਮਿਸ ਇੰਗਲੈਂਡ ਮੁਕਾਬਲੇ ਦੌਰਾਨ ਹਿਜਾਬ ਪਹਿਨਣ ਵਾਲੀ ਪਹਿਲੀ ਮਹਿਲਾ ਹੋਵਾਂਗੀ।