image caption:

ਸਿੱਧੂ ਨੇ ਕਰਤਾਰਪੁਰਾ ਲਾਂਘਾ ਖੋਲ੍ਹਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਚੁੱਕਿਆ

ਚੰਡੀਗੜ੍ਹ-  ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਦੁਆਰਾ ਸਿੱਖ ਸ਼ਰਧਾਲੂਆਂ ਦੇ ਲਈ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਿਚ ਸਿੱਧੂ ਨੇ ਕਿਹਾ ਕਿ ਮੌਕਾ ਆਇਆ ਹੈ, ਕਦਮ ਵਧਾਓ ਅਤੇ ਦਰਵਾਜ਼ਾ ਖੋਲ੍ਹਣ। ਸਿੱਧੂ ਨੇ ਪੱਤਰ ਵਿਚ ਲਿਖਿਆ ਹੈ ਕਿ 1947 ਵਿਚ ਦੇਸ਼ ਦੀ ਵੰਡ ਦੇ ਸਮੇਂ ਭੁਗੋਲਿਕ, ਆਰਥਿਕ, ਸਮਾਜਕ ਅਤੇ ਭਾਵੁਕ ਸੱਟ ਵੱਜੀ।  ਇਸ ਦੇ ਨਾਲ Îਇੱਕ ਹੋਰ ਝਟਕਾ ਲੱਗਾ ਕਿ ਬਹੁਤ ਸਾਰੇ Îਇਤਿਹਾਸਕ ਗੁਰਦੁਆਰੇ  ਪਾਕਿਸਤਾਨ ਵਿਚ ਰਹਿ ਗਏ। ਤਦ ਤੋਂ ਸਿੱਖਾਂ ਦੀ ਉਨ੍ਹਾਂ ਗੁਰਦੁਆਰਿਆਂ ਦੇ ਦਰਸ਼ਨ ਦੇ ਲਈ ਵੀਜ਼ੇ ਦੀ ਜ਼ਰੂਰਤ ਪੈਂਦੀ ਹੈ। ਅਜਿਹਾ ਹੀ ਇਤਿਹਾਸਕ  ਗੁਰਦੁਆਰਾ ਕਰਤਾਰਪੁਰ ਸਾਹਿਬ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਆਖਰੀ 18 ਸਾਲ ਬਿਤਾਏ ਸਨ। ਇਹ ਕੌਮਾਂਤਰੀ ਸਰਹੱਦ ਦੇ ਕੋਲ ਹੈ। ਇਸ ਨੂੰ ਲੈ ਕੇ ਸ਼ਰਧਾਲੂ ਇੰਨੇ ਭਾਵੁਕ ਹਨ ਕਿ ਉਹ ਬੀਐਸਐਫ ਦੁਆਰਾ ਡੇਰਾ ਬਾਬਾ ਨਾਨਕ ਵਿਚ ਲਗਾਈ ਦੂਰਬੀਨ ਵਿਚ ਗੁਰਦੁਆਰੇ  ਦਾ ਦਰਸ਼ਨ ਕਰਦੇ ਹਨ।  ਪੰਜਾਬ ਦੇ ਸੈਰ ਸਪਾਟਾ ਮੰਤਰੀ ਨੇ ਪੱਤਰ ਵਿਚ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਿਚ ਤਣਾਅ ਇੰਨਾ ਵਧ ਗਿਆ ਕਿ ਉਥੇ ਦੇ ਧਾਰਮਿਕ ਸਥਾਨਾਂ ਦਾ ਦਰਸ਼ਨ Îਇੱਕ ਸਮੱਸਿਆ ਬਣ ਗਿਆ। ਲੇਕਿਨ ਹੁਣ ਸਾਡੇ ਦਰਵਾਜ਼ੇ 'ਤੇ ਮੌਕੇ  ਨੇ ਦਸਤਕ ਦਿੱਤੀ ਹੈ। ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹਣ ਵਿਚ ਸਕਾਰਾਤਮਕ ਰੁਖ ਦਿਖਾਇਆ ਹੈ। ਇਹ ਸਾਲਾਂ ਪੁਰਾਣੀ ਮੰਗ ਹੈ। ਸਿੱਧੂ ਨੇ ਲਿਖਿਆ ਕਿ ਜਦ ਉਹ Îਇਮਰਾਨ ਖਾਨ ਦੀ ਤਾਜਪੋਸ਼ੀ ਵਿਚ ਗਏ ਸੀ ਤਾਂ ਕੁਝ ਸਕਾਰਾਤਮਕਤਾ ਆਈ ਸੀ। ਹੁਣ ਪਾਕਿ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਸੰਗਤਾਂ ਨੂੰ ਬਿਨਾਂ ਵੀਜ਼ਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਿੱਤੇ ਜਾਣਗੇ। ਕਾਰੀਡੋਰ ਖੁਲ੍ਹਣਾ ਦੁਨੀਆ ਭਰ ਦੇ ਸਿੱਖਾਂ ਦੇ ਲਈ  ਬਹੁਤ ਵੱਡੀ ਗੱਲ ਹੈ।