image caption:

ਟਰੰਪ 'ਅਨੌਨਿਮਸ' ਸ਼ਬਦ ਦਾ ਨਹੀਂ ਕਰ ਸਕੇ ਸਹੀ ਉਚਾਰਣ

ਵਾਸ਼ਿੰਗਟਨ-  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ਟਾਈਮਸ ਦੇ Îਇਕ ਲੇਖ ਦੀ ਆਲੋਚਨਾ ਕਰਦੇ ਹੋਏ ਦੋ ਦੋ ਅਲੱਗ ਮੌਕਿਆਂ 'ਤੇ 'ਅਨੌਨਿਮਸ' ਸ਼ਬਦ ਦਾ ਉਚਾਰਣ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਅਜਿਹਾ ਨਹੀਂ ਕਰ ਸਕੇ। ਮੰਨਿਆ ਜਾ ਰਿਹਾ ਹੈ ਕਿ  ਆਪ-ਐਡ 'ਆਈ ਐਮ ਪਾਰਟ ਆਫ਼ ਦ ਰੇਸਿਸਟੈਂਸ ਇਨਸਾਈਡ ਦ ਟਰੰਪ ਐਡਮਨਿਸਟਰੇਸ਼ਨ' ਨੂੰ ਕਿਸੇ ਸੀਨੀਅਰ  ਅਧਿਕਾਰੀ ਨੇ ਲਿਖਿਆ ਸੀ। ਇਸ ਲੇਖ ਵਿਚ ਟਰੰਪ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਗਈ ਹੈ। ਮੋਂਟਾਨਾ ਵਿਚ ਅਪਣੇ ਸਮਰਥਕਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਉਸ ਲੇਖ ਦੀ ਆਲੋਚਨਾ ਕੀਤੀ ਜਿਸ ਵਿਚ ਵਾਈਟ ਹਾਊਸ ਦੇ ਅੰਦਰ ਦੀ ਜ਼ਿੰਦਗੀ ਦੀ  ਬੇਤਰਤੀਬ  ਤਸਵੀਰ ਪੇਸ਼ ਕੀਤੀ ਗਈ ਹੈ। ਵਾਇਰਲ ਹੋਏ ਇੱਕ ਵੀਡੀਓ ਵਿਚ ਟਰੰਪ ਨਿਊਯਾਰਕ Îਟਾਈਮਸ ਵਿਚ ਪ੍ਰਕਾਸ਼ਤ ਲੇਖ ਦਾ ਜ਼ਿਕਰ ਕਰਦੇ ਹਨ। ਇਸ ਵਿਚ ਅਨੌਨਿਮਸ ਦਾ ਉਹ ਸਹੀ ਤਰ੍ਹਾਂ  ਉਚਾਰਣ ਨਹੀਂ ਕਰ ਪਾਉਂਦੇ। ਇਸ ਸ਼ਬਦ ਨੂੰ ਬੋਲਦੇ ਹੋਏ ਜਦ  ਉਨ੍ਹਾਂ ਦੀ ਜ਼ੁਬਾਨ ਲੜਖੜਾਉਂਦੀ ਹੈ ਤਾਂ ਲਗਦਾ ਹੈ ਕਿ ਉਹ 'ਅਨੋਨ-ਮਸ' ਬੋਲ ਰਹੇ ਹਨ।