image caption:

ਸੈਲਫ਼ੀ ਲੈਣ ਲਈ ਟਰੇਨ 'ਤੇ ਚੜ੍ਹੇ 3 ਦੋਸਤਾਂ 'ਚੋਂ ਇੱਕ ਦੀ ਕਰੰਟ ਨਾਲ ਮੌਤ

ਅੰਬਾਲਾ-  ਅੰਬਾਲਾ ਛਾਉਣੀ ਰੇਲਵੇ ਸਟੇਸ਼ਨ  ਦੇ ਵਾਰਡ ਵਿਚ ਖੜ੍ਹੀ ਮਾਲਗੱਡੀ ਦੀ ਛੱਤ 'ਤੇ ਚੜ੍ਹ ਕੇ ਸੈਲਫ਼ੀ ਲੇ ਰਹੇ ਅੰਬਾਲਾ ਦੇ ਨੌਜਵਾਨ ਆਦਿ ਦੀ ਹਾਈ ਵੋਲਟੇਜ ਲਾਈਨ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਉਹ ਚੰਡੀਗੜ੍ਹ ਦੀ ਚਿਤਕਾਰਾ ਯੂਨੀਵਰਸਿਟੀ ਵਿਚ ਬੀਬੀਏ ਦਾ ਵਿਦਿਆਰਥੀ ਸੀ।  ਉਸ ਦਾ ਸੋਮਵਾਰ ਨੂੰ ਜਨਮ ਦਿਨ ਸੀ। ਉਸ ਦੇ ਨਾਲ ਦੋ ਦੋਸਤ ਵੀ ਸਨ, ਉਹ ਛੱਤ ਤੋਂ ਕੁੱਦ ਗਏ।  ਆਦਿਤ ਅਪਣੇ ਦੋਸਤਾਂ ਸ਼ਿਵਰਾਜ  ਅਤੇ ਸਹਾਰਨਪੁਰ ਨਿਵਾਸੀ ਆਸ਼ੀਰਵਾਦ ਸੇਠੀ ਦੇ ਨਾਲ ਸਟੇਸ਼ਨ ਪੁੱਜੇ ਸੀ। ਉਸ ਦਾ ਅਤੇ ਸ਼ਿਵਰਾਜ ਦਾ ਪਰਿਵਾਰ ਅੰਬਾਲਾ ਵਿਚ ਰਹਿੰਦਾ ਹੈ।  ਸੇਠੀ ਦੇ ਪਿਤਾ ਸੈਨਾ ਵਿਚ ਕਰਨਲ ਹਨ। ਉਹ ਪਹਿਲਾਂ ਅੰਬਾਲਾ ਵਿਚ ਨਿਯੁਕਤ ਸਨ। ਹੁਣ ਸੇਠੀ  ਦੇ ਪਿਤਾ ਦੇਹਰਾਦੂਨ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦਾ ਪਰਿਵਾਰ  ਸਹਾਰਨਪੁਰ ਵਿਚ ਰਹਿੰਦਾ ਹੈ। ਸੇਠੀ ਅਹਿਮਦਾਬਾਦ ਵਿਚ ਐਮਬੀਬੀਐਸ ਕਰ ਰਿਹਾ ਹੈ। ਐਤਵਾਰ ਸਵੇਰੇ ਉਹ ਹਿਮਾਚਲ ਜਾਂਦੇ ਸਮੇਂ  ਟਰੇਨ ਰਾਹੀਂ ਆਦਿਤ ਦੇ ਘਰ  ਮਿਲਣ  ਲਈ ਪੁੱਜਿਆ।  ਸਾਢੇ 12 ਵਜੇ ਆਦਿਤ ਅਤੇ ਸ਼ਿਵਰਾਜ ਉਸ ਨੂੰ ਟਰੇਨ ਵਿਚ ਬਿਠਾਉਣ ਦੇ ਲਈ ਸਟੇਸ਼ਨ ਲੈ ਗਏ। ਰਸਤੇ ਵਿਚ ਕਾਰ ਰੋਕ ਕੇ ਸਟੇਸ਼ਨ ਦੇ ਯਾਰਡ ਵਿਚ ਪਹੁੰਚੇ ਅਤੇ ਖੜ੍ਹੀ ਇਕ ਮਾਲਗੱਡੀ ਦੀ ਛੱਤ 'ਤੇ ਚੜ੍ਹ ਗਏ। ਜਦ ਤਿੰਨੋਂ ਸੈਲਫ਼ੀ ਲੈਣ ਲੱਗੇ  ਤਾਂ ਉਸੇ ਦੌਰਾਨ ਆਦਿਤ ਦਾ ਹੱਥ ਹਾਈਵੋਲਟੇਜ ਤਾਰ ਨਾਲ ਟਕਰਾ ਗਿਅ ਅਤੇ ਉਹ ਸੜਨ ਲੱਗਾ।  ਇਹ ਦੇਖ ਕੇ ਸ਼ਿਵਰਾਜ ਅਤੇ ਸੇਠੀ ਕੁੱਦ ਪਏ। ਰੇਲਵੇ ਪੁਲਿਸ ਨੇ ਲਾਈਨ ਬੰਦ ਕਰਕੇ ਲਾਸ਼ ਨੁੰ ਰੱਸੀਆਂ ਵਿਚ ਬੰਨ੍ਹ ਕੇ ਥੱਲੇ ਉਤਾਰਿਆ।