image caption:

ਟੀਵੀ 'ਤੇ ਇੰਟਰਵਿਊ ਦੌਰਾਨ ਹੀ ਮਸ਼ਹੂਰ ਲੇਖਿਕਾ ਦੀ ਮੌਤ

ਸ਼੍ਰੀਨਗਰ: ਮੌਤ ਕਿਤੇ ਵੀ ਤੇ ਕਿਸੇ ਵੇਲ ਆ ਸਕਦੀ ਹੈ। ਅਜਿਹਾ ਹੀ ਮਸ਼ਹੂਰ ਲੇਖਿਕਾ ਰੀਤਾ ਜਿਤੇਂਦਰ ਨਾਲ ਵਾਪਰਿਆ। ਉਨ੍ਹਾਂ ਨੇ ਆਖਰੀ ਸਾਹ ਉਸ ਵੇਲੇ ਲਿਆ ਜਦੋਂ ਉਹ ਦੂਰਦਰਸ਼ਨ ਦੇ ਲਾਈਵ ਸ਼ੋਅ ਵਿੱਚ ਆਪਣੇ ਜੀਵਨ ਬਾਰੇ ਬੋਲ ਰਹੇ ਸੀ। ਉਹ ਆਪਣੀ ਜੀਵਨ ਯਾਤਰੀ ਦਾ ਜ਼ਿਕਰ ਕਰ ਰਹੇ ਸੀ ਕਿ ਇਸੇ ਦੌਰਾਨ ਬੇਹੋਸ਼ ਹੋ ਗਏ।

ਸੋਮਵਾਰ ਦੀ ਸਵੇਰ ਦੂਰਦਰਸ਼ਨ ਦੇ 'ਕਸ਼ਮੀਰ ਚੈਨਲ' 'ਤੇ ਲੇਖਿਕਾ ਲੇਖਿਕਾ ਰੀਤਾ ਜਿਤੇਂਦਰ ਦਾ ਇੰਟਰਵਿਊ ਚੱਲ ਰਿਹਾ ਸੀ। ਉਹ 'ਗੁੱਡ ਮਾਰਨਿੰਗ ਕਸ਼ਮੀਰ' ਪ੍ਰੋਗਰਾਮ ਵਿੱਚ ਗੈਸਟ ਵਜੋਂ ਪਹੁੰਚੇ ਸੀ। ਇਸ ਦੌਰਾਨ ਹੀ ਉਨ੍ਹਾਂ ਆਖਰੀ ਸਾਹ ਲਿਆ। ਇੱਕ ਲੇਖਿਕਾ ਵਜੋਂ ਆਪਣੀ ਯਾਤਰੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਦੀ ਆਵਾਜ਼ ਅਚਾਨਕ ਰੁਕ ਗਈ ਤੇ ਉਹ ਕੁਰਸੀ 'ਤੇ ਢਹਿ ਗਏ। ਉਨ੍ਹਾਂ ਦੇ ਸਾਹ ਤੇਜ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।