image caption:

ਬਠਿੰਡਾ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਹੋਇਆ ਕਤਲ

ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ &lsquoਚ ਆਪ ਉਮੀਦਵਾਰ ਹਰਿੰਦਰ ਹਿੰਦਾ ਦੇ ਕਤਲ ਨੂੰ ਲੈਕੇ ਪੁਲਿਸ ਪੂਰੀ ਤਰਾਂ ਮਾਮਲੇ ਦੀ ਜਾਂਚ &lsquoਚ ਜੁਟ ਗਈ ਹੈ। ਉੱਥੇ ਹੀ ਮ੍ਰਿਤਕ ਦੇ ਘਰ ਅਤੇ ਹਸਪਤਾਲ ਨੇਤਾਵਾਂ ਦਾ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ।
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 3 ਲੋਕ ਉਸਦੇ ਪਤੀ ਕੋਲ ਆਏ ਅਤੇ ਚੋਣਾਂ &lsquoਚ ਮਦਦ ਦੀ ਗੱਲ ਕਰ ਰਹੇ ਸਨ। ਇਸ ਪਿੱਛੋਂ 10 ਵਜੇ ਦੇ ਕਰੀਬ ਉਹ ਸ਼ਰਾਬ ਪੀਤੀ ਅਤੇ ਫੇਰ ਸਾਰੇ ਖਾਨ ਪੀਣ ਲਈ ਚਲੇ ਗਏ ਅਤੇ ਜਦ ਵਾਪਿਸ ਪਰਤੇ ਤਾਂ ਸ਼ਰਾਬ ਦੇ ਨਸ਼ੇ ਵਿੱਚ ਧੁਤ ਸਨ, ਉਸਨੇ ਘਰਦਿਆਂ ਨੂੰ ਉਪਰ ਜਾਕੇ ਸੌਣ ਲਈ ਕਿਹਾ ਅਤੇ ਆਪ ਥੱਲੇ ਕਮਰੇ &lsquoਚ ਸੋ ਗਿਆ।
ਸਵੇਰੇ ਜਦ ਉੱਠਕੇ ਦੇਖਿਆ ਤਾਂ ਹਰਵਿੰਦਰ ਦੀ ਮੌਤ ਹੋ ਚੁੱਕੀ ਸੀ । ਉਸਨੇ ਸ਼ੱਕ ਜਤਾਉਂਦਿਆਂ ਨੇ ਇਹ ਵੀ ਦੱਸਿਆ ਕੇ ਪਹਿਲੀ ਵਾਰ ਉਹ ਲੋਕ ਘਰ ਆਏ ਸਨ ਅਤੇ ਜੇਕਰ ਦੁਬਾਰਾ ਸਾਹਮਣੇ ਆਉਣ ਤਾਂ ਉਹ ਪਹਿਚਾਣ ਲਵੇਗੀ। ਆਪ ਦੇ ਕਈ ਨੇਤਾ ਮ੍ਰਿਤਕ ਦੇ ਘਰ ਪਹੁੰਚੇ ਅਤੇ ਮ੍ਰਿਤਕ ਦੇ ਲਈ ਇਨਸਾਫ ਦੀ ਮੰਗ ਕੀਤੀ ਅਤੇ ਇਹ ਵੀ ਐਲਾਨ ਕੀਤਾ ਕਿ ਜਦ ਤਕ ਦੋਸ਼ੀਆਂ ਨੂੰ ਪੁਲਿਸ ਫੜ੍ਹ ਨਹੀਂ ਲੈਂਦੀ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ।