image caption:

ਸ਼ੇਖ ਦੀ ਕੈਦ ਤੋਂ ਬੱਚ ਕੇ ਵਤਨ ਪਰਤੀ ਪਰਵੀਨ ,ਸੁਣਾਈ ਆਪਣੀ ਹੱਡਬੀਤੀ…

ਜਲੰਧਰ:ਏਜੰਟਾਂ ਰਾਹੀਂ ਦੁਬਈ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਵੇਚਣ ਦਾ ਸਿਲਸਿਲਾ ਥੰਮਣ ਦਾ ਨਾਮ ਨਹੀਂ ਲੈ ਰਿਹਾ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਤੋਂ।ਜਿਥੇ ਪਰਵੀਨ ਨਾਮੀਂ ਕੁੜੀ ਨੂੰ ਸ਼ੇਖਾਂ ਦੇ ਕਬਜ਼ੇ ਤੋਂ ਛੁਡਵਾਇਆ ਗਿਆ ਅਤੇ ਉਹ ਅੰਮ੍ਰਿਤਸਰ ਦੇ ਹਵਾਈ ਅੱਡੇ ਉੱਤੇ ਪਹੁੰਚੀ।ਜਾਣਕਾਰੀ ਮੁਤਾਬਿਕ ਪਿਛਲੇ 9 ਮਹੀਨੇ ਤੋਂ ਪਰਵੀਨ ਸ਼ੇਖਾਂ ਦੇ ਕਬਜੇ ਵਿੱਚ ਸੀ।
ਪਰਵੀਨ ਨੂੰ ਏਜੰਟ ਨੇ ਇਸ ਭਰੋਸੇ ਦੁਬਈ ਭੇਜਿਆ ਕਿ ਉਹ ਉੱਥੇ ਉਸਨੂੰ ਚੰਗੀ ਨੌਕਰੀ ਦਿਵਾ ਦੇਵੇਗਾ।ਪਰ ਨੌਕਰੀ ਤਾਂ ਦੂਰ ਜਦੋਂ ਉਹ ਉੱਥੇ ਪਹੁੰਚੀ ਤਾਂ ਉਸਨੂੰ ਮਸਕਟ ਵਿੱਚ ਕਿਸੇ ਸ਼ੇਖ ਦੇ ਕੋਲ ਮੋਟੀ ਰਕਮ ਲੈ ਕੇ ਵੇਚ ਦਿੱਤਾ ਗਿਆ ।ਉਸ ਤੋਂ ਘਰ ਦਾ ਸਾਰਾ ਕੰਮ ਕਰਾਇਆ ਜਾਂਦਾ ਸੀ।ਜਿਸ ਤੋਂ ਉਹ ਬਹੁਤ ਹੀ ਪਰੇਸ਼ਾਨ ਸੀ।ਜਦੋਂ ਉਹ ਕਹਿੰਦੀ ਕਿ ਉਹ ਇੰਨਾਂ ਕੰਮ ਨਹੀਂ ਕਰ ਸਕਦੀ ਤਾਂ ਉਸਨਾਲ ਮਾਰ ਕੁਟਾਈ ਕੀਤੀ ਜਾਂਦੀ ਸੀ।ਕਈ ਵਾਰ ਤਾਂ ਉਸ ਨੂੰ ਖਾਣਾ ਵੀ ਨਸੀਬ ਨਹੀਂ ਹੁੰਦਾ ਸੀ।
ਪਰਵੀਨ ਨੇ ਕਿਸੇ ਤਰ੍ਹਾਂ ਮੋਬਾਇਲ ਰਾਹੀਂ ਮਦਦ ਦੀ ਗੁਹਾਰ ਲਗਾਈ ਅਤੇ ਇੱਕ ਸਮਾਜਿਕ ਸੰਸਥਾ ਅਤੇ ਐਸ ਪੀ ਓਬਰਾਏ ਨਾਲ ਸੰਪਰਕ ਕੀਤਾ।ਐਸ ਪੀ ਓਬਰਾਏ ਨੇ ਸ਼ੇਖਾਂ ਨੂੰ ਓਨੇ ਪੈਸੇ ਦੇ ਦਿਤੇ ਜਿੰਨੇ ਵਿੱਚ ਸ਼ੇਖਾਂ ਨੇ ਉਸਨੂੰ ਖ੍ਰੀਦਿਆ ਸੀ। ਪਰਵੀਨ ਨੂੰ ਵਾਪਸ ਬੁਲਾਵਾ ਲਿਆ ਅਤੇ ਵਾਪਸ ਭਾਰਤ ਭੇਜ ਦਿੱਤਾ । ਪਰਵੀਨ ਰਾਣੀ ਦੇ ਘਰ ਵਾਪਸ ਆਉਣ ਉੱਤੇ ਉਸ ਦੇ ਬੁੱਢੇ ਮਾਂ-ਪਿਓ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ ਅਤੇ ਨਾਲ ਹੀ ਉਹ ਐਸ ਪੀ ਓਬਰਾਏ ਦਾ ਧੰਨਵਾਦ ਕੀਤਾ।ਪਰਵੀਨ ਦੇ ਪਿਤਾ ਨੇ ਐਸ.ਪੀ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਸ ਲਈ ਰੱਬ ਦਾ ਰੂਪ ਹਨ।ਜਿਸਦੀ ਵਜ੍ਹਾ ਨਾਲ ਉਨ੍ਹਾਂ ਦੀ ਧੀ ਅੱਜ ਉਨ੍ਹਾਂ ਦੇ ਕੋਲ ਵਾਪਸ ਆਈ ਹੈ । ਸਮਾਜਿਕ ਸੰਸਥਾ ਦਾ ਕਹਿਣਾ ਹੈ ਕਿ ਪਰਵੀਨ ਤੋਂ ਸ਼ੇਖ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸਨ। ਕਿਸੇ ਤਰ੍ਹਾਂ ਪਰਵੀਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂਨੇ ਉਸਨੂੰ ਸ਼ੇਖ ਨੂੰ ਓਨੇ ਪੈਸੇ ਦੇਕੇ ਉਸਨੂੰ ਰਿਹਾ ਕਰਵਾ ਲਿਆ ਜਿੰਨੇ ਪੈਸੇ ਮੈਂ ਉਸਨੂੰ ਵੇਚਿਆ ਗਿਆ ਸੀ ।