image caption:

ਨੈਸ਼ਨਲ ਹੈਰਲਡ ਕੇਸ: ਸੋਨੀਆ ਤੇ ਰਾਹੁਲ ਦੀਆਂ ਪਟੀਸ਼ਨਾਂ ਰੱਦ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਾਂਗਰਸ ਆਗੂਆਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀਆਂ ਉਹ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਸਾਲ 2011-12 ਲਈ ਆਪਣੀ ਆਮਦਨ ਦੇ ਮੁੜ ਮੁਲੰਕਣ ਸਬੰਧੀ ਆਮਦਨ ਕਰ ਵਿਭਾਗ ਦੇ ਨੋਟਿਸਾਂ ਨੂੰ ਚੁਣੌਤੀ ਦਿੱਤੀ ਸੀ। ਆਪਣੇ ਹੁਕਮਾਂ ਵਿੱਚ ਜਸਟਿਸ ਐਸ. ਰਵਿੰਦਰ ਭੱਟ ਤੇ ਜਸਟਿਸ ਏ.ਕੇ. ਚਾਵਲਾ ਨੇ ਕਿਹਾ, &lsquo&lsquoਰਿੱਟ ਪਟੀਸ਼ਨਾਂ ਨੂੰ ਖ਼ਾਰਜ ਕੀਤਾ ਜਾਂਦਾ ਹੈ।&rsquo&rsquo ਬੈਂਚ ਨੇ ਪਾਰਟੀ ਦੇ ਇਕ ਹੋਰ ਆਗੂ ਆਸਕਰ ਫਰਨਾਂਡੇਜ਼ ਦੀ ਅਜਿਹੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ।