image caption:

ਅਮਰੀਕਾ 'ਚ ਪੰਜਾਬੀ ਜੋੜੇ ਦਾ ਕਤਲ, ਸ਼ੱਕ ਵਜੋਂ ਕੁੜਮ ਗ੍ਰਿਫਤਾਰ

ਫਰਿਜ਼ਨੋ,   - ਕੈਲੀਫੋਰਨੀਆ ਦੇ ਦੱਖਣੀ ਪੂਰਬੀ ਫਰਿਜ਼ਨੋ 'ਚ ਪੰਜਾਬੀ ਜੋੜੇ ਦੀ ਘਰ 'ਚ ਗੋਲੀਆਂ ਮਾਰ ਕੇ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਰਵਿੰਦਰਪਾਲ ਸਿੰਘ (59) ਅਤੇ ਉਸਦੀ ਪਤਨੀ ਰਾਜਬੀਰ ਕੌਰ (59) ਘਰ ਵਿਚ ਬੈਠੇ ਟੀਵੀ ਦੇਖ ਰਹੇ ਸਨ।

    ਉਨ੍ਹਾਂ ਦੀ ਧੀ ਆਪਣੇ ਕਮਰੇ ਵਿਚ ਘਰ ਦੇ ਉਪਰਲੇ ਕਮਰੇ ਵਿਚ ਸੀ। ਉਨ੍ਹਾਂ ਦੀ ਧੀ ਅਨੁਸਾਰ ਉਸਨੂੰ ਗੋਲੀਆਂ ਦੀ ਅਵਾਜ਼ ਸੁਣਾਈ ਦਿੱਤੀ ਤੇ ਉਸਨੇ ਭੱਜ ਕੇ ਹੇਠ ਜਾ ਦੇਖਿਆ ਤਾਂ ਉਸਦਾ ਸਹੁਰੇ ਦਰਸ਼ਨ ਧੰਜਨ (੬੫) ਦੇ ਹੱਥ ਵਿਚ ਬੰਦੂਕ ਸੀ ਤੇ ਉਹ ਉਥੋਂ ਫਰਾਰ ਹੋ ਗਿਆ।

    ਪੁਲਿਸ ਮੁਤਾਬਕ ਇਸ ਰੌਲਾ ਘਰੇਲੂ ਲੱਗਦਾ ਹੈ ਤੇ ਦਰਸ਼ਨ ਧੰਜਨ ਦੀ ਨੂੰਹ ਤੇ ਮ੍ਰਿਤਕਾਂ ਦੀ ਧੀ ਨੇ ਦੱਸਿਆ ਹੈ ਕਿ ਉਸਦੇ ਸਹੁਰੇ ਨੇ ਇਹ ਕਤਲ ਕੀਤਾ ਹੈ। ਦਰਸ਼ਨ ਧੰਜਨ ਦੇ ਹੱਥ ਖੂਨ ਨਾਲ ਲਿਬੜੇ ਹੋਏ ਸਨ ਤੇ ਪੁਲਿਸ ਨੇ ਉਸਨੂੰ ਵਾਰਦਾਤ ਤੋਂ ਤੁਰੰਤ ਬਾਅਦ ਹੀ ਟੈਂਪਰਾਂਸ ਅਤੇ ਸੈਂਟਰਲ ਐਵੇਨਿਊ ਦੇ ਟ੍ਰੈਫਿਕ ਸਟਾਪ ਤੋਂ ਗ੍ਰਿਫਤਾਰ ਕਰ ਲਿਆ ਸੀ।

    ਘਟਨਾ ਦੀ ਸੀਸੀਟੀਵੀ ਤੇ ਧੰਜਨ ਕੋਲੋਂ ਬਰਾਮਦ ਪਿਸਤੌਲ ਪੁਲੀਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਦੋਸ਼ੀ ਧੰਜਨ ਖਿਲਾਫ ਪੁਲੀਸ ਨੇ ਕੇਸ ਦਰਜ ਕਰਕੇ ਉਸਨੂੰ ਹਿਰਾਸਤ 'ਚ ਲੈ ਲਿਆ ਹੈ।