image caption:

ਅਕਾਲੀ ਦਲ ਵੱਲੋਂ ਚੋਣਾਂ ਦਾ ਬਾਈਕਾਟ

ਗੁਰਦਾਸਪੁਰ: ਅਕਾਲੀ ਦਲ ਨੇ ਹਲਕਾ ਗੁਰਦਾਸਪੁਰ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਦੀਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਜਦਕਿ ਹਲਕਾ ਬਟਾਲਾ, ਕਾਦੀਆਂ ਤੇ ਸ੍ਰੀ ਹਰਗੋਬਿੰਦਪੁਰ ਵਿੱਚ ਚੋਣਾਂ ਲੜੀਆਂ ਜਾਣਗੀਆਂ। ਦੀਨਾਨਗਰ ਚੋਣਾਂ ਦਾ ਫੈਸਲਾ ਬੀਜੇਪੀ ਦੇ ਹੱਥ ਹੋਏਗਾ।
ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨ ਅਕਾਲੀਆਂ ਤੇ ਕਾਂਗਰੀਆਂ ਦੀ ਹੋਈ ਝੜਪ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਸਿਰਫ ਅਕਾਲੀਆਂ &rsquoਤੇ ਹੀ ਪਰਚੇ ਦਰਜ ਕੀਤੇ ਹਨ। ਅਕਾਲੀ ਦਲ ਵਫ਼ਦ ਨੇ ਇਸ ਝਗੜੇ ਬਾਰੇ 14 ਅਕਾਲੀ ਵਰਕਰਾਂ ਖਿਲਾਫ ਮਾਮਲਾ ਦਰਜ ਕੀਤੇ ਜਾਣ ਸਬੰਧੀ ਐਸਪੀ ਗੁਰਦਾਸਪੁਰ ਨੂੰ ਮੰਗ ਪੱਤਰ ਵੀ ਸੌਂਪਿਆ ਹੈ।
ਬੱਬੇਹਾਲੀ ਨੇ ਦੱਸਿਆ ਕਿ ਹਲਕਾ ਗੁਰਦਾਸਪੁਰ ਤੋਂ 27 ਵਿੱਚੋਂ 12, ਡੇਰਾ ਬਾਬਾ ਨਾਨਕ ਤੋਂ 42 &rsquoਚੋਂ 40 ਤੇ ਫਤਿਹਗੜ੍ਹ ਚੂੜੀਆਂ ਤੋਂ 34 &rsquoਚੋਂ 17 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ। ਇਸ ਲਈ ਇਨ੍ਹਾਂ ਤਿੰਨਾਂ ਇਲਾਕਿਆਂ ਤੋਂ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ।  ਬੱਬੇਹਾਲੀ ਨੇ ਦੱਸਿਆ ਕਿ ਬਟਾਲਾ ਹਲਕੇ ਤੋਂ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਨਹੀਂ ਹੋਣ ਦਿੱਤੇ ਤੇ ਉੱਥੇ ਅਕਾਲੀ ਦਲ ਡਟ ਕੇ ਚੋਣਾਂ ਲੜੇਗਾ ਤੇ ਜਿੱਤ ਵੀ ਅਕਾਲੀ ਦਲ ਦੀ ਹੋਏਗੀ।