image caption:

ਕੈਨੇਡਾ ਦੀ ਫਰਮ ਨੂੰ ਪਰਥ 'ਚ ਮਿਲਿਆ 15 ਮਿਲੀਅਨ ਡਾਲਰ ਦਾ ਸੋਨਾ

ਪਰਥ-  ਕੈਨੇਡਾ ਦੀ ਇੱਕ ਮਾਈਨਿੰਗ ਕੰਪਨੀ ਨੂੰ  ਆਸਟ੍ਰੇਲੀਆ ਦੀਆਂ ਖਾਨਾਂ ਵਿਚ ਖਨਣ ਦੌਰਾਨ ਲਗਭਗ 108 ਕਰੋੜ ਰੁਪਏ (15 ਮਿਲੀਅਨ ਡਾਲਰ) ਦੀ ਕੀਮਤ ਦਾ ਸੋਨਾ ਮਿਲਿਆ ਹੈ।  ਜਾਣਕਾਰੀ ਮੁਤਾਬਕ ਇਸ ਦੇਸ਼ ਵਿਚ ਲੁਕੇ ਹੋਏ ਸੋਨੇ ਦੇ ਭੰਡਾਰ ਵਿਚ ਇਹ ਸ਼ਾਇਦ ਹੁਣ ਤੱਕ ਮਿਲਣ ਵਾਲਾ ਸਭ ਤੋਂ ਵੱਡਾ ਭੰਡਾਰ ਹੈ।
ਪੱਛਮੀ ਆਸਟ੍ਰੇਲੀਆ ਦੇ ਇਕ ਜ਼ਿਲ੍ਹੇ ਵਿਚ ਟੋਰਾਂਟੋ ਦੀ ਇਕ ਕੰਪਨੀ ਨੂੰ ਖਨਣ ਦੌਰਾਨ ਸੋਨੇ ਦੇ ਵੱਡੇ ਪੱਥਰ ਮਿਲੇ। ਮੀਡੀਆ ਰਿਪੋਰਟਾਂ ਮੁਤਾਬਕ, ਜ਼ਮੀਨ ਤੋਂ 500 ਮੀਟਰ ਅੰਦਰ ਦੀ ਖੁਦਾਈ ਦੌਰਾਨ ਮਜ਼ਦੂਰਾਂ ਨੂੰ 190 ਕਿਲੋ ਦਾ ਇਕ ਭਾਰੀ ਪੱਥਰ ਵੇਖਿਆ। ਪੱਥਰ ਵਿਚ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਅੰਸ਼ ਸ਼ਾਮਲ  ਸਨ। ਸਭ ਤੋਂ ਪਹਿਲਾਂ 95 ਕਿਲੋ ਦਾ ਪੱਥਰ ਵੱਖ ਕੀਤਾ ਗਿਆ, ਜਿਸ ਵਿਚ ਲਗਭਗ 69 ਕਿਲੋ ਸੋਨੇ ਦੇ ਤੱਤ ਮੌਜੂਦ ਸਨ ਜਿਸ ਦੀ ਅਨੁਮਾਨਤ ਕੀਮਤ 236 ਲੱਖ ਦੱਸੀ ਜਾ ਰਹੀ ਹੈ। ਦੂਜੇ 63 ਕਿਲੋ ਦੇ ਪੱਥਰ ਵਿਚ 45.9 ਕਿਲੋ ਸੋਨਾ ਹੈ ਜਿਸ ਦੀ ਅਨੁਮਾਨਤ ਕੀਮਤ ਲਗਭਗ 197 ਲੱਖ ਹੈ। ਪਰਥ ਤੋਂ ਲਗਭਗ 600 ਕਿਲੋਮੀਟਰ ਦੀ ਦੂਰੀ 'ਤੇ ਬੇਟਾ ਹੰਟ ਮਾਈਨ  ਅਭਿਆਨ ਤਹਿਤ ਇਹ ਸੋਨੇ ਦਾ ਖਜ਼ਾਨਾ ਹੱਥ ਲੱਗਾ। ਖਨਣ ਕਾਰਨ ਵਾਲੀ ਫਰਮ ਆਰਐਨਸੀ ਮਿਨਰਲਸ ਦੇ ਸੀਈਓ ਮਾਰਕ ਸੇਲਬੇ ਨੇ ਕਿਹਾ, ਇਹ ਹੁਣ ਤੱਕ ਦਾ ਸ਼ਾਇਦ ਸਭ ਤੋਂ ਵੱਡਾ ਸੋਨਾ ਖਨਣ ਅਭਿਆਨ ਹੈ। ਕੱਢੇ ਗਏ ਸੋਨੇ ਨੂੰ ਤੁਰੰਤ ਪਰਥ ਸਥਿਤ ਲੈਬ ਵਿਚ ਭੇਜਿਆ ਜਾ ਰਿਹਾ ਹੈ। ਤਾਕਿ ਕੁਝ ਵਿਗਿਆਨਕ ਪ੍ਰਕਿਰਿਆਵਾਂ ਵਿਚੋਂ ਲੰਘਣ ਮਗਰੋਂ ਉਸ ਨੂੰ ਵੇਚਣ ਲਈ ਤਿਆਰ ਕੀਤਾ ਜਾ ਸਕੇ।