image caption:

ਬੰਦੂਕਧਾਰੀਆਂ ਵਲੋਂ ਬਰਾਜ਼ੀਲ ਦੀ ਜੇਲ੍ਹ 'ਤੇ ਹਮਲਾ, 100 ਕੈਦੀ ਫਰਾਰ

ਸਾਓ ਪਾਓਲੋ, -  ਬਰਾਜ਼ੀਲ ਵਿਚ ਅਤਿ ਸੁਰੱਖਿਆ ਵਾਲੀ ਇਕ ਜੇਲ੍ਹ ਦੇ ਮੁੱਖ ਦਰਵਾਜ਼ੇ ਨੂੰ ਸੋਮਵਾਰ ਤੜਕੇ ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਉਡਾ ਦਿੱਤਾ।  ਇਸ ਵਿਚ ਇਕ ਪੁਲਿਸ ਕਰਮੀ ਦੀ ਮੌਤ ਹੋ ਗਈ ਅਤੇ 100 ਤੋਂ ਜ਼ਿਆਦਾ ਕੈਦੀ ਭੱਜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਕਰੀਬ 20 ਦੀ ਗਿਣਤੀ ਵਿਚ ਸਨ ਜੋ ਚਾਰ ਗੱਡੀਆਂ ਵਿਚ ਸਵਾਰ ਹੋ ਕੇ ਆਏ ਸਨ।  ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਨਿਗਰਾਨੀ ਟਾਵਰ 'ਤੇ ਗੋਲੀਬਾਰੀ ਕੀਤੀ ਅਤੇ ਰੋਮੂ ਗੋਂਕਾਲਵਸ ਜੇਲ੍ਹ ਦੇ ਮੁੱਖ ਦਰਵਾਜ਼ੇ ਨੂੰ ਵਿਸਫੋਟਕ ਨਾਲ ਉਡਾ ਦਿੱਤਾ। ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਦੇ ਕਾਰਨ ਇਕ ਪੁਲਿਸ ਕਰਮੀ ਜ਼ਖਮੀ ਹੋ ਗਿਆ। ਜਿਸ ਦੀ ਬਾਅਦ ਵਿਚ ਹਸਪਤਾਲ ਵਿਚ ਮੌਤ ਹੋ ਗਈ।