image caption:

ਸਨਸਨੀਖੇਜ ਖੁਲਾਸਾ : ਪੰਜਾਬ ਵਿਚ 1 ਲੱਖ ਔਰਤਾਂ ਨਸ਼ੇ ਦੀ ਗ੍ਰਿਫ਼ਤ 'ਚ

ਚੰਡੀਗੜ੍ਹ-  ਪੰਜਾਬ ਵਿਚ ਨਸ਼ੇ ਦੀ ਲਪੇਟ ਵਿਚ ਸਿਰਫ ਮਰਦ ਜਾਂ ਨੌਜਵਾਨ ਹੀ ਨਹੀਂ, ਬਲਕਿ ਔਰਤਾਂ ਵੀ ਹਨ। ਪੀਜੀਆਈ ਦੁਆਰਾ ਸੂਬੇ ਦੇ ਕਈ ਘਰਾਂ ਵਿਚ ਜਾ ਕੇ ਕੀਤੇ ਗਏ ਸਰਵੇ ਵਿਚ ਇਹ ਸਨਸਨੀਖੇਜ ਖੁਲਾਸਾ ਹੋਇਆ ਹੈ।
ਸਰਵੇ ਦੇ ਅਨੁਸਾਰ ਸੂਬੇ ਵਿਚ 31 ਲੱਖ ਮਰਦ ਅਤੇ ਇੱਕ ਲੱਖ ਔਰਤਾਂ ਨਸ਼ੇ ਦੀ ਆਦੀ ਹੋ ਚੁੱਕੀਆਂ ਹਨ। ਔਰਤਾਂ ਨਸ਼ੇ ਦੇ ਤੌਰ 'ਤੇ  ਹੈਰੋਇਨ , ਸਮੈਕ, ਅਫੀਮ, ਪੋਸਤ ਅਤੇ ਭੁੱਕੀ ਦਾ ਇਸਤੇਮਾਲ ਕਰਨ ਲੱਗੀਆਂ ਹਨ। ਨਸ਼ੇ ਦੀ ਗ੍ਰਿਫ਼ਤ ਵਿਚ ਘਰੇਲੂ, ਕੰਮਕਾਜੀ ਔਰਤਾਂ ਹੀ ਨਹੀਂ, ਸਕੂਲ-ਕਾਲਜ ਵਿਚ ਪੜ੍ਹਨ ਵਾਲੀ ਲੜਕੀਆਂ ਵੀ ਹਨ।
ਪੀਜੀਆਈ ਦੀ ਰਿਪੋਰਟ ਪੰਜਾਬ ਵਿਚ ਨਸ਼ੇ ਦੇ ਇਸਤੇਮਾਲ ਅਤੇ ਉਸ 'ਤੇ ਨਿਰਭਰਤਾ ਦੀ ਮਹਾਮਾਰੀ : ਘਰੇਲੂ ਸਰਵੇ ਦੇ ਰਾਜ ਪੱਧਰੀ ਪ੍ਰਤੀਨਿਧੀ ਨਮੂਨੇ ਦੇ ਨਤੀਜੇ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਲਗਭਗ 41 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੇ ਜੀਵਨ ਵਿਚ ਕਦੇ ਨਾ ਕਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਹੈ।  ਨਸ਼ੇ ਦੇ ਆਦੀ ਹੋ ਚੁੱਕੇ 32 ਲੱਖ ਲੋਕਾਂ ਵਿਚੋਂ ਕਰੀਬ ਇੱਕ ਲੱਖ ਔਰਤਾਂ ਹਨ। ਸਰਵੇ ਵਿਚ ਸ਼ਰਾਬ ਅਤੇ ਤੰਮਾਕੂ ਨੂੰ ਜਿੱਥੇ ਜਾਇਜ਼ ਨਸ਼ਾ ਕਰਾਰ ਦਿੱਤਾ ਗਿਆ ਹੈ ਉਥੇ ਹੀ ਨਾਜਾਇਜ਼ ਨਸ਼ੇ ਵਿਚ ਅਫੀਮ, ਹੈਰੋਇਨ, ਸਮੈਕ ਤੇ ਭੁੱਕੀ,  ਭੰਗ, ਦਰਦ ਦੀ ਦਵਾਈਆਂ, ਉਤੇਜਕ ਦਵਾਈਆਂ ਅਤੇ ਸ਼ਾਂਤ ਕਰਨ ਵਾਲੀ ਦਵਾਈਆਂ ਸ਼ਾਮਲ ਹਨ। ਸਰਵੇ ਵਿਚ 2,02,817 ਮਰਦ ਅਤੇ 10,658 ਔਰਤਾਂ ਨਸ਼ੀਲੇ ਪਦਾਰਥਾਂ 'ਤੇ ਜੀਵਨ ਭਰ ਦੇ ਲਈ Îਨਿਰਭਰ ਪਾਈ ਗਈ। ਇਨ੍ਹਾਂ ਵਿਚ 1,56,942 ਮਰਦਾਂ ਨੇ ਹਾਲ ਹੀ ਵਿਚ ਨਸ਼ੇ ਦੀ ਆਦਤ ਲਗਾ ਲਈ ਹੈ ਜਦ ਕਿ ਅਜਿਹੀ ਔਰਤਾਂ ਦੀ ਗਿਣਤੀ ਸਾਖੇ ਦਸ ਹਜ਼ਾਰ ਦੇ ਕਰੀਬ ਸਾਹਮਣੇ ਆਈ ਹੈ। ਸਰਵੇ ਵਿਚ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਔਰਤਾਂ ਨੂੰ ਉਨ੍ਹਾਂ ਦੇ ਨਸ਼ੇੜੀ ਜਾਂ ਸ਼ਰਾਬੀ ਪਤੀਆਂ ਦੇ ਕਾਰਨ ਲਤ ਲੱਗੀ। ਵਿਦਿਆਰਥੀਆਂ ਅਪਣੇ ਜਮਾਤੀ ਨੌਜਵਾਨਾਂ ਕੋਲੋਂ  ਆਸਾਨੀ ਨਾਲ ਡਰੱਗਜ਼  ਮਿਲ ਜਾਂਦੀ ਹੈ।