image caption:

ਮਹਿੰਗੇ ਤੇਲ ਨਾਲ ਜਨਤਾ ਪ੍ਰੇਸ਼ਾਨ, ਸੂਬਾ ਸਰਕਾਰਾਂ ਮਾਲੋਮਾਲ, 22,700 ਕਰੋੜ ਦੀ ਵਾਧੂ ਕਮਾਈ

ਚੰਡੀਗੜ੍ਹ: ਰੋਜ਼ਾਨਾ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਣ ਨਾਲ ਆਮ ਲੋਕ ਤਾਂ ਪ੍ਰੇਸ਼ਾਨ ਹਨ ਪਰ ਸੂਬਾ ਸਰਕਾਰਾਂ ਮਾਲੋਮਾਲ ਹੋ ਰਹੀਆਂ ਹਨ। ਐਸਬੀਆਈ ਰਿਸਰਚ ਰਿਪੋਰਟ ਮੁਤਾਬਕ ਤੇਲ ਦੀਆਂ ਜ਼ਿਆਦਾ ਕੀਮਤਾਂ ਨਾਲ 19 ਮੁੱਖ ਸੂਬਿਆਂ ਨੂੰ 2019-19 ਵਿੱਚ 22,702 ਕਰੋੜ ਰੁਪਏ ਦੀ ਵਾਧੂ ਕਮਾਈ ਹੋਏਗੀ। ਇਹ ਆਂਕਲਣ ਸਾਲ ਵਿੱਚ ਕੱਚੇ ਤੇਲ ਦੀ ਔਸਤ ਕੀਮਤ 75 ਡਾਲਰ ਬੈਰਲ ਤੇ ਡਾਲਰ ਦੀ ਕੀਮਤ 72 ਰੁਪਏ ਮੰਨ ਕੇ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੂਬੇ ਪੈਟਰੋਲ ਦੀ ਕੀਮਤ ਔਸਤਨ 3.20 ਰੁਪਏ ਤੇ ਡੀਜ਼ਲ ਦੀ 2.30 ਰੁਪਏ ਘਟਾ ਦੇਣ ਤਾਂ ਵੀ ਮਾਲੀਆ ਸੂਬਾ ਸਰਕਾਰਾਂ ਦੇ ਬਜਟ ਮੁਤਾਬਕ ਹੀ ਹੋਏਗਾ।
ਸੂਬਾ ਸਰਕਾਰਾਂ ਪੈਟਰੋਲ-ਡੀਜ਼ਲ ਦੀ ਕੀਮਤ ਤੇ ਡੀਲਰ ਕਮਿਸ਼ਨ &rsquoਤੇ ਵੈਟ ਵਸੂਲਦੀਆਂ ਹਨ। ਜਿਨ੍ਹਾਂ 19 ਸੂਬਿਆਂ ਦੀ ਖੋਜ ਕੀਤੀ ਗਈ ਹੈ, ਉੱਥੇ ਪੈਟਰੋਲ &rsquoਤੇ 24 ਤੋਂ 39 ਫੀਸਦੀ ਤੇ ਡੀਜ਼ਲ &rsquoਤੇ 17 ਤੋਂ 28 ਫੀਸਦੀ ਵੈਟ ਵਸੂਲਿਆ ਜਾਂਦਾ ਹੈ। ਤੇਲ ਦੀ ਕੀਮਤ ਵਧਣ ਨਾਲ ਵੈਟ ਦੇ ਰੂਪ &rsquoਚ ਵਸੂਲੀ ਵਧਣ ਨਾਲ ਸੂਬਾ ਸਰਕਾਰਾਂ ਦੀ ਕਮਾਈ ਵੀ ਵਧ ਜਾਂਦੀ ਹੈ। ਕੇਂਦਰ ਦੀ ਐਕਸਾਈਜ਼ ਡਿਊਟੀ ਫਿਕਸਡ ਹੋਏਗੀ ਜੋ ਮੌਜੂਦਾ ਪੈਟਰੋਲ ਲਈ 19.48 ਰੁਪਏ ਤੇ ਡੀਜ਼ਲ ਲਈ 15.33 ਰੁਪਏ ਪ੍ਰਤੀ ਲੀਟਰ ਹੈ।
ਅਪ੍ਰੈਲ ਤੋਂ ਪੈਟਰੋਲ 9.95 ਫੀਸਦੀ ਤੇ ਡੀਜ਼ਲ 13.3 ਫੀਸਦੀ ਮਹਿੰਗਾ- ਮੰਗਲਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.87 ਤੇ ਡੀਜ਼ਲ ਦੀ ਕੀਮਤ 72.97 ਰੁਪਏ ਹੋ ਗਈ। ਦੋਵਾਂ ਦੇ ਭਾਅ 14 ਪੈਸੇ ਵਧਾਏ ਗਏ। ਅਪ੍ਰੈਲ ਤੋਂ ਹੁਣ ਤਕ ਪੈਟਰੋਲ 9.95 ਫੀਸਦੀ ਤੇ ਡੀਜ਼ਲ 13.3 ਫੀਸਦੀ ਮਹਿੰਗਾ ਹੋਇਆ ਹੈ।