image caption:

ਚੀਨੀ ਫੌਜ ਨੇ ਮਹੀਨੇ ’ਚ 3 ਵਾਰ ਟੱਪੀ ਭਾਰਤੀ ਹੱਦ, 4 ਕਿਲੋਮੀਟਰ ਅੰਦਰ ਆਏ

ਨਵੀਂ ਦਿੱਲੀ: ਚੀਨੀ ਫੌਜ ਨੇ ਅਗਸਤ ਮਹੀਨੇ ਵਿੱਚ ਤਿੰਨ ਵਾਰ ਭਾਰਤੀ ਸਰਹੱਦ &rsquoਚ ਘੁਸਪੈਠ ਕੀਤੀ। ਸੂਤਰਾਂ ਮੁਤਾਬਕ ਇਸ ਵਾਰ ਚੀਨੀ ਜਵਾਨ ਉੱਤਰਖੰਡ ਦੇ ਜ਼ਿਲ੍ਹਾ ਚਮੋਲੀ ਦੇ ਬਾਰਾਹੋਤੀ ਤੋਂ ਭਾਰਤੀ ਹੱਦ ਲੰਘੇ ਤੇ ਚਾਰ ਕਿਲੋਮੀਟਰ ਅੰਦਰ ਤਕ ਦਾਖ਼ਲ ਹੋ ਗਏ। ਅਗਸਤ ਦੀ ਸ਼ੁਰੂਆਤ ਵਿੱਚ ਚੀਨੀ ਜਵਾਨਾਂ ਦਾ ਇੱਕ ਦਲ ਡੇਮਚੋਕ ਤੋਂ ਭਾਰਤੀ ਹੱਦ ਦੇ ਕਰੀਬ 400 ਮੀਟਰ ਅੰਦਰ ਦਾਖਲ ਹੋਇਆ ਤੇ ਇੱਥੇ ਪੰਜ ਟੈਂਟ ਲਾ ਦਿੱਤੇ। ਦੋਵਾਂ ਦੇਸ਼ਾਂ ਵਿਚਾਲੇ ਬ੍ਰਿਗੇਡੀਅਰ ਪੱਧਰ ਦੀ ਵਾਰਤਾ ਬਾਅਦ ਉਨ੍ਹਾਂ ਚਾਰ ਟੈਂਟ ਚੁੱਕੇ।
ਪਿਛਲੇ ਸਾਲ ਜੁਲਾਈ &rsquoਚ ਵੀ ਕੀਤੀ ਸੀ ਘੁਸਪੈਠ- ਪਿਛਲੇ ਸਾਲ ਜੁਲਾਈ ਵਿੱਚ ਵੀ ਚੀਨੀ ਸੈਨਿਕਾਂ ਨੇ ਉੱਤਰਖੰਡ ਦੇ ਹੀ ਬਾਰਾਹੋਤੀ ਤੋਂ ਭਰਤੀ ਹੱਦ ਟੱਪੀ ਸੀ। ਇਲਾਕੇ ਵਿੱਚ 2013 ਤੇ 2014 ਵਿੱਚ ਚੀਨ ਹਵਾਈ ਤੇ ਜ਼ਮੀਨੀ ਹਾਰ ਤੋਂ ਘੁਸਪੈਠ ਕਰ ਚੁੱਕਾ ਹੈ।
ਚੀਨ LOC ਨੂੰ ਅਧਿਕਾਰਿਤ ਹੱਦ ਨਹੀਂ ਮੰਨਦਾ- ਇਸੇ ਸਾਲ ਦੀ ਸ਼ੁਰੂਆਤ &rsquoਚ ਉੱਤਰੀ ਕਮਾਨ ਦੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਸੀ ਕਿ ਦੋਵੇਂ ਦੇਸ਼ ਸਰਹੱਦ ਨੂੰ ਵੱਖ-ਵੱਖ ਮੰਨਦੇ ਹਨ ਪਰ ਭਾਰਤ ਤੇ ਚੀਨ ਕੋਲ ਅਜਿਹੇ ਵਿਵਾਦਾਂ ਦੀ ਨਿਬੇੜਾ ਕਰਨ ਲਈ ਤੰਤਰ ਮੌਜੂਦ ਹੈ। ਭਾਰਤ ਤੇ ਚੀਨ ਵਿਚਾਲੇ 4 ਕਿਲੋਮੀਟਰ ਲੰਮੀ LOC ਹੈ। ਭਾਰਤ ਇਸੇ ਨੂੰ ਦੋਵਾਂ ਦੇਸ਼ਾਂ ਵਿਚਾਲੇ ਅਧਿਕਾਰਤ ਸਰਹੱਦ ਮੰਨਦਾ ਹੈ ਪਰ ਚੀਨ ਅਜਿਹਾ ਮੰਨਣ ਤੋਂ ਇਨਕਾਰ ਕਰਦਾ ਹੈ।