image caption:

ਹੁਣ ਡਾਇਰੀ ਕਾਰੋਬਾਰ ‘ਚ ਉਤਰੇਗੀ ਪਤੰਜਲੀ, ਲਾਂਚ ਕਰੇਗੀ ਇਹ ਉਤਪਾਦ

 ਯੋਗ ਗੁਰੂ ਸਵਾਮੀ ਰਾਮਦੇਵ ਦਾ ਪਤੰਜਲੀ ਲਗਾਤਾਰ ਆਪਣੇ ਉਤਪਾਦ ਨੂੰ ਵਧਾ ਰਿਹਾ ਹੈ। ਵੀਰਵਾਰ ਤੋਂ ਪਤੰਜਲੀ ਹੁਣ ਦੁੱਧ, ਦਹੀ, ਮੱਖਣ ਅਤੇ ਪਨੀਰ ਦੀ ਇੰਡਸਟਰੀ ਵਿੱਚ ਵੀ ਕਦਮ ਰੱਖਣ ਜਾ ਰਿਹਾ ਹੈ। ਰਾਮਦੇਵ ਵੀਰਵਾਰ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਇਸਦਾ ਐਲਾਨ ਕਰ ਸਕਦੇ ਹਨ। ਦੱਸ ਦਈਏ ਕਿ ਰਾਮਦੇਵ ਦੀ ਕੰਪਨੀ ਪਤੰਜਲੀ ਇਸ ਤੋਂ ਪਹਿਲਾਂ ਕੁਝ ਘਰੇਲੂ ਸਾਮਾਨ ਦੀ ਇੰਡਸਟਰੀ ਵਿੱਚ ਆਪਣਾ ਦਬਦਬਾ ਮਨਵਾ ਚੁੱਕੀ ਹੈ। ਯੋਗਗੁਰੂ ਰਾਮਦੇਵ ਅੱਜ ਕੁਲ ਪੰਜ ਨਵੇਂ ਉਤਪਾਦ ਨੂੰ ਲਾਂਚ ਕਰਨਗੇ।
1 . ਡਾਇਰੀ ਪ੍ਰੋਡਕਟਸ ( ਗਾਂ ਦੁੱਧ, ਦਹੀ, ਮੱਖਣ, ਪਨੀਰ )
2 . ਚਾਰਾ
3 . ਫਰੋਜਨ ਸਬਜ਼ੀ
4 . ਸੋਲਰ ਪੈਨਲ, ਸੌਲਰ ਲਾਈਟ
5 . ਪੀਣ ਦਾ ਫਿਲਟਰ ਪਾਣੀ
ਹੁਣ ਦੁੱਧ ਪ੍ਰੋਡਕਟਸ ਦੀ ਇੰਡਸਟਰੀ ਵਿੱਚ ਆਉਣ ਦੇ ਨਾਲ ਹੀ ਰਾਮਦੇਵ ਦਾ ਸਿੱਧਾ ਮੁਕਾਬਲਾ ਅਮੂਲ ਅਤੇ ਮਦਰ ਡਾਇਰੀ ਵਰਗੀ ਵੱਡੀ ਕੰਪਨੀਆਂ ਨਾਲ ਹੋਵੇਗਾ। ਪੰਤਜਲੀ ਦੀ ਆਯੁਰਵੈਦਿਕ ਦਵਾਈਆਂ, ਟੁੱਥਪੇਸਟ, ਮਸਾਲੇ ਆਦਿ ਮਾਰਕਿਟ ਵਿੱਚ ਆਪਣੀ ਮਜਬੂਤ ਜਗ੍ਹਾ ਬਣਾ ਚੁੱਕੇ ਹਨ। ਪਤੰਜਲੀ ਦਾ ਟਰਨਓਵਰ ਵੀ ਪਿਛਲੇ ਕਈ ਸਾਲਾਂ ਵਿੱਚ ਲਗਾਤਾਰ ਵਧਿਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਟੈਲੀਕਾਮ ਫੀਲਡ ਵਿੱਚ ਵੀ ਆਪਣੀ ਦਖ਼ਲ ਬਣਾਉਣ ਨੂੰ ਲੈ ਕੇ ਪਤੰਜਲੀ ਐਲਾਨ ਕਰ ਚੁੱਕੀ ਹੈ। ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੈਦ ਲਿਮਿਟੇਡ Kimbho ਐੱਪ ਲਿਆਉਣ ਦਾ ਐਲਾਨ ਕਰ ਚੁੱਕੀ ਹੈ। ਹਾਲਾਂਕਿ ਪਤੰਜਲੀ Facebook ਦੇ ਓਨਰਸ਼ਿਪ ਵਾਲੇ ਇੰਸਟੈਂਟ ਮੈਸੇਜਿੰਗ ਐਪ WhatsApp ਨਾਲ ਮੁਕਾਬਲੇ ਲਈ Kimbho ਐਪ ਨੂੰ ਲਾਂਚ ਕਰਨਾ ਸੀ ਪਰ Kimbho ਐਪ ਦਾ ਲਾਂਚ ਅਜੇ ਟਲ ਗਿਆ।
ਪਤੰਜਲੀ ਆਯੁਰਵੈਦ ਦੇ ਪ੍ਰਬੰਧ ਨਿਰਦੇਸ਼ਕ ਆਚਾਰਿਆ ਬਾਲਕ੍ਰਿਸ਼ਨ ਨੇ ਕਿਹਾ ਕਿ ਇੰਸਟੈਂਟ ਮੈਸੇਜਿੰਗ Kimbho App ਦੇ ਲਾਂਚ ਦੀ ਨਵੀਂ ਤਾਰੀਖ ਦਾ ਐਲਾਨ ਜਲਦੀ ਕੀਤਾ ਜਾਵੇਗਾ। ਆਚਾਰਿਆ ਬਾਲਕ੍ਰਿਸ਼ਨ ਨੇ ਸੋਮਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ Kimbho ਐਪ ਨੂੰ ਸੁਰੱਖਿਅਤ, ਸਰਲ ਬਣਾਉਣ ਲਈ ਟ੍ਰਾਇਲ, ਰਿਵਿਊ ਅਤੇ ਅਪਗ੍ਰੇਡੇਸ਼ਨ ਉੱਤੇ ਕੰਮ ਚੱਲ ਰਿਹਾ ਹੈ।