image caption:

ਫੈਕਟਰੀ ਤੋਂ ਘਰ ਆ ਰਹੇ ਵਿਅਕਤੀ ਦਾ ਚਾਰ ਨੌਜਵਾਨਾਂ ਨੇ ਕੀਤਾ ਕਤਲ

ਇਹਨੀਂ ਦਿਨੀਂ ਕਿਸੇ ਦਾ ਕਤਲ ਕਰਨਾ ਲੋਕਾਂ ਲਈ ਆਮ ਗੱਲ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਨਜ਼ਦੀਕ ਸਮਰਾਲਾ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਕਿ ਕੰਮ ਤੋਂ ਰਹੇ ਮਜ਼ਦੂਰ ਦਾ ਚਾਰ ਲੋਕਾਂ ਨੇ ਬੁਰੀ ਤਰ੍ਹਾਂ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਕੰਮ ਤੋਂ ਵਾਪਸ ਘਰ ਆ ਰਹੇ ਵਿਅਕਤੀ ਦਾ ਚਾਰ ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਮਰਨ ਵਾਲੇ ਦੀ ਪਛਾਣ ਮੂਲ ਰੂਪ ਤੋਂ ਹਿਮਾਚਲ ਦੇ ਹਮੀਰਪੁਰ ਦੇ ਰਾਕੇਸ਼ ਕੁਮਾਰ ਦੇ ਰੂਪ ਵਿੱਚ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਆਰੋਪੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਏ ਹਨ। ਥਾਨਾ ਸਾਹਨੇਵਾਲ ਪੁਲਿਸ ਨੇ ਪਵਨ ਦੀ ਸ਼ਿਕਾਇਤ ਉੱਤੇ ਆਰੋਪੀਆਂ ਉੱਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਫੁਟੇਜ ਤੋਂ ਆਰੋਪੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਰਾਕੇਸ਼ ਦੀ ਲਾਸ਼ ਪੋਸਟਮਾਰਟਮ ਕਰਵਾ ਘਰਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਉੱਥੇ ਹੀ ਏਡੀਸੀਪੀ &ndash 2 ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ CCTV ਦੇ ਆਧਾਰ ਉੱਤੇ ਆਰੋਪੀਆਂ ਦੇ ਫੜੇ ਜਾਣ ਦੇ ਬਾਅਦ ਹੀ ਸਾਰੀ ਸਚਾਈ ਸਾਹਮਣੇ ਆਵੇਗੀ। ਉਨ੍ਹਾਂ ਨੇ ਕਿਹਾ IPC 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਕਿ ਆਖਿਰ ਕਤਲ ਕਿਉਂ ਕੀਤਾ ਗਿਆ ਹੈ।