image caption:

ਹਰਵਿੰਦਰ ਸਿੰਘ ਫੂਲਕਾ ਹੁਣ ਨਹੀਂ ਦੇਣਗੇ ਅਸਤੀਫਾ…

 ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਐਲਾਨ ਕੀਤਾ ਹੈ ਕਿ ਉਹ ਵਿਧਾਇਕ ਦੇ ਅਹੁਦੇ ਤੋਂ 16 ਸਤੰਬਰ ਨੂੰ ਅਸਤੀਫਾ ਨਹੀਂ ਦੇਣਗੇ,ਭਾਵ ਉਹਨਾਂ ਨੇ ਆਪਣਾ ਅਸਤੀਫਾ ਦੇਣ ਦਾ ਫੈਸਲਾ ਟਾਲ ਲਿਆ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ 20 ਸਤੰਬਰ ਨੂੰ ਹਾਈਕੋਰਟ ਵਿੱਚ ਸੁਣਵਾਈ ਤੋਂ ਬਾਅਦ ਉਹ ਇਸ ਬਾਰੇ ਫੈਸਲਾ ਲੈਣਗੇ।  ਦੱਸ ਦੇਈਏ ਕਿ ਵਿਧਾਇਕ ਫੂਲਕਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਕਈ ਲੋਕਾਂ ਖ਼ਿਲਾਫ਼ FIR ਦਰਜ ਕਰਨ ਲਈ ਸਰਕਾਰ ਨੂੰ ਅਲਟੀਮੇਟ ਦਿੱਤਾ ਸੀ। ਅਜਿਹਾ ਨਾ ਹੋਣ &lsquoਤੇ 16 ਸਤੰਬਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ। SH ਫੂਲਕਾ ਨੇ ਕਿਹਾ ਕਿ ਇਸਦੀ ਵਜ੍ਹਾ ਵੀ ਪੰਜਾਬ ਸਰਕਾਰ ਹੀ ਹੈ।  ਦੱਸ ਦੇਈਏ ਕਿ ਐੱਚ ਐੱਸ ਫੂਲਕਾ ਨੇ ਕਿਹਾ ਸੀ ਕਿ ਜੇਕਰ ਬੇਅਦਬੀ ਮਾਮਲੇ &lsquoਚ ਦੋਸ਼ੀਆਂ ਖਿਲਾਫ 15 ਤਰੀਕ ਕਾਰਵਾਈ ਨਹੀਂ ਹੁੰਦੀ ਤਾਂ ਉਹ 16 ਤਰੀਕ ਨੂੰ ਅਸਤੀਫਾ ਦੇ ਦੇਣਗੇ ਪਰ ਹੁਣ ਹਾਈਕੋਰਟ ਵੱਲੋਂ 20 ਸਤੰਬਰ ਤੱਕ ਪੁਲਿਸ ਅਫਸਰਾਂ ਖਿਲਾਫ ਰੋਕ ਲਗਾਉਣ ਨੂੰ ਲੈ ਕੇ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫਾ ਟਾਲ ਦਿੱਤਾ ਹੈ।ਅਤੇ ਉਹਨਾਂ ਨੇ ਕਿਹਾ ਇਸ ਬਾਰੇ ਉਹ 20 ਫੈਸਲਾ ਲੈਣਗੇ।