image caption:

ਦੁਨੀਆ ਭਰ ’ਚੋਂ ਖ਼ੁਦਕੁਸ਼ੀ ਕਰਨ ਵਾਲੀਆਂ ਔਰਤਾਂ ’ਚ 37 ਫੀਸਦੀ ਭਾਰਤੀ

ਚੰਡੀਗੜ੍ਹ: ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਦੁਨੀਆ ਭਰ ਵਿੱਚ ਖ਼ੁਦਕੁਸ਼ੀ ਕਰਨ ਵਾਲੀਆਂ 10 ਔਰਤਾਂ ਵਿੱਚੋਂ ਹਰ ਚੌਥੀ ਮਹਿਲਾ ਭਾਰਤੀ ਹੈ। ਲਾਂਸੇਟ ਪਬਲਿਕ ਹੈਲਥ ਜਰਨਲ ਵਿੱਚ ਛਪੀ ਖ਼ਬਰ ਮੁਤਾਬਕ ਵਿਸ਼ਵ ਵਿੱਚ ਖ਼ੁਦਕੁਸ਼ੀ ਕਰਨ ਵਾਲੀਆਂ ਮਹਿਲਾਵਾਂ ਵਿੱਚੋਂ 37 ਫੀਸਦੀ ਮਹਿਲਾਵਾਂ ਭਾਰਤੀ ਹੁੰਦੀਆਂ ਹਨ। ਸਾਲ 2016 ਵਿੱਚ ਭਾਰਤ ਵਿੱਚ ਮੌਤ ਦੇ ਕਾਰਨਾਂ ਵਿੱਚੋਂ ਨੌਵਾਂ ਸਭ ਤੋਂ ਵੱਡਾ ਕਾਰਨ ਖ਼ੁਦਕੁਸ਼ੀ ਸੀ। ਖੋਜ ਮੁਤਾਬਕ 1990 ਵਿੱਚ ਦੇਸ਼ ਵਿੱਚ 1,64,404 ਜਣਿਆਂ ਨੇ ਖ਼ੁਦਕੁਸ਼ੀ ਕੀਤੀ ਸੀ ਤੇ 2016 ਵਿੱਚ ਇਹ ਅੰਕੜਾ ਵਧ ਕੇ 2,30,314 ਕਰ ਪਹੁੰਚ ਗਿਆ ਸੀ।
ਖੋਜ ਵਿੱਚ ਇਹ ਵੀ ਪਤਾ ਲੱਗਾ ਕਿ ਦੁਨੀਆ ਵਿੱਚ ਹੋਣ ਵਾਲੀਆਂ ਕੁੱਲ ਖ਼ੁਦਕੁਸ਼ੀਆਂ ਵਿੱਚੋਂ ਜ਼ਿਆਦਾਤਰ ਭਾਰਤੀ ਵਿੱਚ ਹੁੰਦੀਆਂ ਹਨ, ਖ਼ਾਸਕਰ ਮਹਿਲਾਵਾਂ ਦੀਆਂ ਖ਼ੁਦਕੁਸ਼ੀਆਂ ਜਿਸ ਦੇ ਅੰਕੜਿਆਂ ਵਿੱਚ ਵੱਖ-ਵੱਖ ਸੂਬਿਆਂ ਵਿੱਚ ਦਸ ਗੁਣਾ ਤਕ ਦਾ ਅੰਤਰ ਹੈ। ਇਸ ਲਈ ਇਨ੍ਹਾਂ ਦੇ ਕਾਰਨਾਂ ਦਾ ਪਤਾ ਲਾਉਣਾ ਬੇਹੱਦ ਜ਼ਰੂਰੀ ਹੈ। ਪਿਛਲੇ ਸਾਲ 25 ਸਾਲਾਂ ਵਿੱਚ ਦੇਸ਼ &rsquoਚ ਬਜ਼ੁਰਗਾਂ ਦੀ ਖ਼ੁਦਕੁਸ਼ੀ ਦੀ ਗਿਣਤੀ ਵੀ ਕਾਫੀ ਵਧੀ ਹੈ।

ਇਸ ਖੋਜ ਦੇ ਮੁੱਖ ਲੇਖਕ ਰਾਖੀ ਦੰਦੋਨਾ ਨੇ ਦੱਸਿਆ ਕਿ ਭਾਰਤ ਵਿੱਚ ਜ਼ਿਆਦਾਤਰ ਵਿਆਹੀਆਂ ਔਰਤਾਂ ਖ਼ੁਦਕੁਸ਼ੀ ਕਰਦੀਆਂ ਹਨ। ਇਸ ਦਾ ਕਾਰਨ ਵੀ ਵਿਆਹ ਹੀ ਹੈ ਜਿਸ ਕਰਕੇ ਔਰਤਾਂ ਨੂੰ ਆਪਣੀਆਂ ਇੱਛਾਵਾਂ ਪੂਰਾ ਕਰਨ ਦਾ ਮੌਕਾ ਨਹੀਂ ਮਿਲ ਪਾਉਂਦਾ।

ਭਾਰਤੀ ਔਰਤਾਂ ਜਲਦੀ ਵਿਆਹ ਹੋਣ ਕਰਕੇ ਸਮਾਜਕ ਉਮੀਦਾਂ, ਆਰਥਕ ਨਿਰਭਰਤਾ ਤੇ ਹੋਰ ਕਈ ਮਾਮਲਿਆਂ ਵਿੱਚ ਫਸ ਕੇ ਰਹਿ ਜਾਂਦੀਆਂ ਹਨ। ਕੀ ਮਹਿਲਾਵਾਂ ਜਲਦੀ ਮਾਂ ਬਣ ਜਾਂਦੀਆਂ ਹਨ ਜੋ ਉਨ੍ਹਾਂ ਲਈ ਮੁਸ਼ਕਲ ਪੈਦਾ ਕਰਦਾ ਹੈ। ਇਸ ਦੇ ਇਲਾਵਾ ਜਾਗਰੂਕਤਾ ਦੀ ਕਮੀ ਤੇ ਮਾਨਸਿਕ ਸਿਹਤ ਸੁਵਿਧਾਵਾਂ ਦੀ ਕਮੀ ਹੋਣਾ ਵੀ ਭਾਰਤੀ ਮਹਿਲਾਵਾਂ ਦੀ ਖ਼ੁਦਕੁਸ਼ੀ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।