image caption:

ਅਮਰੀਕਾ ’ਚ ਕੁੱਤੇ-ਬਿੱਲੇ ਖਾਣ ’ਤੇ ਪਾਬੰਦੀ, ਭਾਰਤ ਤੇ ਚੀਨ ਨੂੰ ਝਟਕਾ

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ ਨੇ ਬੁੱਧਵਾਰ ਨੂੰ ਇੱਕ ਬਿੱਲ ਪਾਸ ਕੀਤਾ ਜਿਸ ਤਹਿਤ ਇਨਸਾਨਾਂ ਦੇ ਖਾਣ ਲਈ ਕੁੱਤੇ ਤੇ ਬਿੱਲੀਆਂ ਨੂੰ ਮਾਰਨ &rsquoਤੇ ਰੋਕ ਲਾਈ ਜਾਏਗੀ। ਕੁੱਤਾ ਤੇ ਬਿੱਲੀ ਮਾਸ ਵਪਾਰ ਮਨਾਹੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ 5 ਹਜ਼ਾਰ ਅਮਰੀਕੀ ਡਾਲਰ (3,50,000 ਰੁਪਏ ਤੋਂ ਵੱਧ) ਦਾ ਜ਼ੁਰਮਾਨ ਲਾਇਆ ਜਾਏਗਾ।

ਇੱਕ ਪ੍ਰਸਤਾਵ ਵਿੱਚ ਸਦਨ ਨੇ ਚੀਨ, ਦੱਖਣ ਕੋਰੀਆ ਤੇ ਭਾਰਤ ਸਣੇ ਸਾਰੇ ਦੇਸ਼ਾਂ ਨੂੰ ਕੁੱਤਿਆਂ ਤੇ ਬਿੱਲੀਆਂ ਦੇ ਮਾਸ ਦਾ ਵਪਾਰ ਬੰਦ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਮੈਂਬਰ ਕਲਾਉਡੀਆ ਟੇਨੀ ਨੇ ਕਿਹਾ ਕਿ ਕੁੱਤਾ ਤੇ ਬਿੱਲੀ ਦੋਸਤੀ ਤੇ ਮਨੋਰੰਜਨ ਲਈ ਹੁੰਦੇ ਹਨ। ਚੀਨ ਵਿੱਚ ਹਰ ਸਾਲ ਇਨਸਾਨਾਂ ਦੇ ਖਾਣ ਲਈ ਇੱਕ ਕਰੋਰ ਤੋਂ ਵੱਧ ਕੁੱਤੇ ਮਾਰੇ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜ਼ਾਂ ਲਈ ਉਨ੍ਹਾਂ ਦੇ ਸੰਵੇਦਨਸ਼ੀਲ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਇਹ ਬਿੱਲ ਅਮਰੀਕਾ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ ਤੇ ਸਖ਼ਤ ਸੰਦੇਸ਼ ਦਿੰਦਾ ਹੈ ਕਿ ਉਹ ਇਸ ਅਣਮਨੁੱਖੀ ਤੇ ਕਰੂਰ ਵਤੀਰੇ ਦਾ ਸਾਥ ਨਹੀਂ ਦੇਣਗੇ।