image caption:

ਹਾਲੀਵੁੱਡ 'ਚ ਮੁੜ ਨਜ਼ਰ ਆਵੇਗੀ ਦੀਪਿਕਾ ਪਾਦੁਕੋਣ

ਮੁੰਬਈ- ਬਾਲੀਵੁਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ Îਇਕ ਵਾਰ ਮੁੜ ਹਾਲੀਵੁਡ ਫ਼ਿਲਮ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਦੀਪਿਕਾ ਨੇ ਹਾਲੀਵੁਡ ਫ਼ਿਲਮ ਟ੍ਰਿਪਲ ਐਕਸ ਸੀਰੀਜ਼ ਦੀ ਤੀਜੀ ਫ਼ਿਲਮ ਵਿਚ ਕੰਮ ਕੀਤਾ ਸੀ। ਵਿਨ ਡੀਜਲ ਸਟਾਰਰ ਇਹ ਫ਼ਿਲਮ ਹਿੱਟ ਰਹੀ ਸੀ। ਹਾਲ ਹੀ ਵਿਚ ਫ਼ਿਲਮ ਦੇ ਨਿਰਦੇਸ਼ਕ ਡੀਜੇ ਕਾਰੂਸੋ ਨੇ ਮਾਈਕਰੋ ਬਲਾਗਿਗ ਸਾਈਟ ਟਵਿਟਰ 'ਤੇ ਕਿਹਾ ਹੈ ਕਿ ਇਸ ਸੀਰੀਜ਼ ਦੀ ਚੌਥੀ ਫ਼ਿਲਮ ਵਿਚ ਵੀ ਦੀਪਿਕਾ ਹੋਵੇਗੀ।
ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਦੀਪਿਕਾ ਅਤੇ ਰਣਵੀਰ ਸਿੰਘ ਵਿਆਹ ਵੀ ਕਰਨ ਵਾਲੇ ਹਨ। ਵਿਆਹ ਤੋਂ ਬਾਅਦ ਦੀਪਿਕਾ ਮੁੜ ਤੋਂ ਹਾਲੀਵੁਡ ਪ੍ਰੋਜੈਕਟ ਵਿਚ ਸ਼ਾਮਲ ਹੋਣ ਵਾਲੀ ਹੈ। ਦੀਪਿਕਾ ਇਨ੍ਹਾਂ ਦਿਨਾਂ ਕਿਸੇ ਬਾਲੀਵੁਡ ਫ਼ਿਲਮ ਵਿਚ ਕੰਮ ਨਹੀਂ ਕਰ ਰਹੀ ਹੈ। ਚਰਚਾ ਸੀ ਕਿ ਉਹ ਸਲਮਾਨ ਖਾਨ ਦੇ ਨਾਲ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਵਿਚ ਕੰਮ ਕਰੇਗੀ ਲੇਕਿਨ ਫਿਲਹਾਲ ਭੰਸਾਲੀ ਉਸ ਫ਼ਿਲਮ 'ਤੇ ਕੰਮ ਨਹੀਂ ਕਰ ਰਹੇ ਹਨ।
ਦੀਪਿਕਾ ਦੀ ਆਖਰੀ ਬਾਲੀਵੁਡ ਫ਼ਿਲਮ ਪਦਮਾਵਤ ਸੀ। ਜਿਸ ਨੇ ਬਾਕਸ ਆਫ਼ਿਸ 'ਤੇ ਸ਼ਾਨਦਾਰ ਕਾਰੋਬਾਰ ਕੀਤਾ ਸੀ। ਇਸ ਫ਼ਿਲਮ ਵਿਚ ਉਨ੍ਹਾਂ ਤੋਂ Îਇਲਾਵਾ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਵੀ  ਲੀਡ ਰੋਲ ਵਿਚ ਨਜ਼ਰ ਆਏ ਸੀ। ਇਸ ਫ਼ਿਲਮ ਤੋਂ ਬਾਅਦ ਦੀਪਿਕਾ ਪਾਦੁਕੋਣ ਨੇ ਇਰਫਾਨ ਖਾਨ ਦੇ ਨਾਲ ਇਕ ਫਿਲਮ ਵੀ ਸਾਈਨ ਕੀਤੀ ਸੀ। ਲੇਕਿਨ ਇਰਫਾਨ ਦੇ ਕੈਂਸਰ ਨਾਲ ਪੀੜਤ ਹੋਣ ਕਾਰਨ ਇਸ ਦੇ ਇਲਾਜ ਦੇ ਲਈ ਲੰਡਲ ਚਲੇ ਗਏ। ਜਿਸ ਦੇ ਕਾਰਨ ਇਹ ਫ਼ਿਲਮ ਵੀ ਟਲ ਗਈ ਹੈ। ਫਿਲਹਾਲ ਦੀਪਿਕਾ ਦੇ ਕੋਲ ਅਜੇ ਕੋਈ ਬਾਲੀਵੁਡ ਫ਼ਿਲਮ ਨਹੀਂ ਹੈ।