image caption:

ਦੋ ਸਾਲ ਬਾਅਦ ‘ਪਿੰਕ’ ਨੂੰ ਯਾਦ ਕਰ ਇਮੋਸ਼ਨਲ ਹੋਈ ਤਾਪਸੀ

ਮੁੰਬਈ: ਤਾਪਸੀ ਪਨੂੰ ਦੀ ਫ਼ਿਲਮ &lsquoਪਿੰਕ&rsquo ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ। ਫ਼ਿਲਮ ਨੂੰ ਯਾਦ ਕਰ &lsquoਪਿੰਕ&rsquo ਐਕਟਰਸ ਤਾਪਸੀ ਇੱਕ ਵਾਰ ਫੇਰ ਭਾਵੁਕ ਹੋ ਗਈ। ਉਸ ਦਾ ਕਹਿਣਾ ਹੈ ਕਿ ਇਸ ਫ਼ਿਲਮ ਨਾਲ ਨਾ ਸਿਰਫ ਉਸ ਦੀ ਐਕਟਿੰਗ ਨੂੰ ਲੋਕਾਂ ਨੇ ਪਿਆਰ ਦਿੱਤਾ ਸਗੋਂ ਇਸ ਫ਼ਿਲਮ ਨੇ ਉਸ ਨੂੰ ਡਾਇਰੈਕਸ਼ਨ ਦੀ ਸਮਝ ਵੀ ਦਿੱਤੀ ਹੈ। ਐਤਵਾਰ ਨੂੰ ਤਾਪਸੀ ਨੇ ਇਸ ਬਾਰੇ ਟਵੀਟ ਕਰਦੇ ਹੋਏ ਕਿਹਾ, "ਪਿੰਕ ਨੂੰ ਰਿਲੀਜ਼ ਹੋਏ ਅੱਜ ਦੋ ਸਾਲ ਹੋ ਗਏ ਹਨ। ਇਸ ਫ਼ਿਲਮ &lsquoਚ ਨਾ ਸਿਰਫ ਮੇਰੀ ਐਕਟਿੰਗ ਦੀ ਤਾਰੀਫ ਹੋਈ ਸਗੋਂ ਡਾਇਰੈਕਸ਼ਨ ਦੀ ਸਮਝ ਵੀ ਮਿਲੀ। ਉਦੋਂ ਤੋਂ ਲੈ ਕੇ ਹੁਣ ਤਕ ਦਾ ਸਫਰ ਸ਼ਾਨਦਾਰ ਰਿਹਾ ਹੈ। &lsquoਪਿੰਕ&rsquo ਦਾ ਹਿੱਸਾ ਬਣਨਾ ਮਾਣ ਦੀ ਗੱਲ ਹੈ।"
ਤਾਪਸੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਆਪਣੀ ਪੀੜੀ ਦੀ ਸਭ ਤੋਂ ਫੇਮਸ ਐਕਟਰਸ ਬਣਨਾ ਹੈ। ਉਨ੍ਹਾਂ ਕਿਹਾ, "ਫ਼ਿਲਮ &lsquoਪਿੰਕ&rsquo ਤੋਂ ਬਾਅਦ ਮੈਂ ਕਿਸੇ ਫ਼ਿਲਮ ਨੂੰ ਨਾ ਨਹੀਂ ਕਹਿ ਸਕੀ। ਮੈਨੂੰ ਆਪਣੇ ਫੈਸਲੇ &lsquoਤੇ ਜ਼ਰਾ ਵੀ ਪਛਤਾਵਾ ਨਹੀਂ। ਮੈਂ ਗਲਤੀਆਂ ਵੀ ਕੀਤੀਆਂ, ਪਰ ਇਨ੍ਹਾਂ ਫ਼ਿਲਮਾਂ ਨੇ ਮੈਨੂੰ ਖੁਦ ਨੂੰ ਉਭਾਰਨ &lsquoਚ ਮਦਦ ਕੀਤੀ । &lsquoਪਿੰਕ&rsquo ਤੋਂ ਬਾਅਦ ਮੇਰੇ ਕੋਲ ਅਜਿਹੀ ਫ਼ਿਲਮ ਨਹੀਂ ਆਈ ਜਿਸ ਨੂੰ ਮੈਂ ਆਪਣੀ ਫ਼ਿਲਮੋਗ੍ਰਾਫੀ ਨਾਲ ਚੁਣ ਸਕਾਂ ਤੇ ਕਹਾਂ ਕਿ ਜੇਕਰ ਮੈਂ ਇਹ ਫ਼ਿਲਮ ਨਹੀਂ ਕੀਤੀ ਹੁੰਦੀ ਤਾਂ ਵਧੀਆ ਹੁੰਦਾ।"
ਫਿਲਮ ਨੂੰ ਅਨਿਰੁਧ ਚੌਧਰੀ ਨੇ ਡਾਇਰੈਕਟ ਕੀਤਾ ਸੀ ਜਿਸ ਨੂੰ ਨੈਸ਼ਨਲ ਫ਼ਿਲਮ ਐਵਾਰਡ &lsquoਚ ਸਮਾਜਿਕ ਮੁੱਦਿਆਂ &lsquoਤੇ ਬੈਸਟ ਫ਼ਿਲਮ ਦਾ ਐਵਾਰਡ ਮਿਲਿਆ ਸੀ। ਤਾਪਸੀ ਦੇ ਨਾਲ ਇਸ ਫ਼ਿਲਮ &lsquoਚ ਅਮਿਤਾਭ ਬੱਚਨ ਨਜ਼ਰ ਆਏ ਸੀ। ਇਸ ਤੋਂ ਬਾਅਦ ਇੱਕ ਵਾਰ ਫੇਰ ਤਾਪਸੀ ਤੇ ਅਮਿਤਾਭ ਬੱਚਨ ਦੀ ਜੋੜੀ ਫ਼ਿਲਮ &lsquoਬਦਲਾ&rsquo &lsquoਚ ਨਜ਼ਰ ਆਵੇਗੀ ਜਿਸ ਦੀ ਸ਼ੂਟਿੰਗ ਚਲ ਰਹੀ ਹੈ। ਤਾਪਸੀ ਦੀ &lsquoਬਦਲਾ&rsquo ਨੂੰ ਸੁਜੌਏ ਘੋਸ਼ ਡਾਇਰੈਕਟ ਕਰ ਰਹੇ ਹਨ।