image caption:

ਵਿਆਹ ਦੇ ਛੇ ਮਹੀਨੇ ਬਾਅਦ ਹੀ ਪਤੀ ਤੋਂ ਅਲੱਗ ਹੋ ਕੇ ਬਿੱਗ ਬੌਸ 'ਚ ਆਈ ਅਦਾਕਾਰਾ

ਮੁੰਬਈ- 'ਸਸੁਰਾਲ ਸਿਮਰ ਕਾ' ਦੀ ਅਦਾਕਾਰਾ ਦੀਪਿਕਾ ਕੱਕੜ ਵੀ ਇਸ ਵਾਰ ਬਿਗ ਬੌਸ ਸੀਜ਼ਨ 12 ਵਿਚ ਬਤੌਰ ਕੰਟੈਸਟੈਂਟ ਸ਼ਾਮਲ ਹੋਈ। ਸ਼ੋਅ ਵਿਚ ਆਉਣ ਤੋਂ ਪਹਿਲਾਂ ਅਜਿਹਾ ਕਿਹਾ ਜਾ ਰਿਹਾ ਸੀ ਕਿ ਉਹ ਕਿਸੇ ਜੋੜੀਦਾਰ ਦੇ ਨਾਲ ਬਿਗ ਬੌਸ ਵਿਚ ਆ ਸਕਦੀ ਹੈ। ਹਾਲਾਂਕਿ ਇਹ ਸਾਰੀ ਗੱਲਾਂ ਸਿਰਫ ਅਫ਼ਵਾਹ ਸਾਬਤ ਹੋਈਆਂ।  ਸ਼ੋਅ ਵਿਚ ਦੀਪਿਕਾ ਬਤੌਰ ਸਿੰਗਲ ਕੰਟੈਸਟੈਂਟ ਆਈ।  ਦੀਪਿਕਾ ਕੱਕੜ ਨੇ ਅਪਣੇ ਹੀ ਕੋ-ਸਟਾਰ ਸ਼ੋਇਬ ਨਾਲ  ਹਾਲ ਹੀ ਵਿਚ ਵਿਆਹ ਕੀਤਾ ਸੀ ਅਜਿਹੇ ਵਿਚ ਉਨ੍ਹਾਂ ਦੇ ਸ਼ੋਅ ਵਿਚ ਹਿੱਸਾ ਲੈਣ ਨੂੰ ਲੈ ਕੇ ਲੋਕਾਂ ਨੇ ਕਈ ਸਵਾਲ ਕੀਤੇ। ਇਸ ਵਿਚ ਸ਼ੋਅ ਦੇ ਪਹਿਲੇ ਦਿਨ ਹੀ ਦੀਪਿਕਾ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਹ ਇਸ ਸ਼ੋਅ ਵਿਚ ਕਿਉਂ ਆਈ ਹੈ।
ਦੀਪਿਕਾ ਕੱਕੜ ਨੇ 'ਸਸੁਰਾਲ ਮਿਸਰ ਕਾ' ਐਕਟਰ ਸ਼ੋਇਬ ਇਬਰਾਹਿਮ ਦੇ ਨਾਲ ਇਸ ਸਾਲ 23 ਫਰਵਰੀ ਨੂੰ ਵਿਆਹ ਕੀਤਾ ਸੀ। ਅਜਿਹੇ ਵਿਚ ਵਿਆਹ ਦੇ ਸਿਰਫ 6 ਮਹੀਨੇ ਬਾਅਦ ਬਿਗ ਬੌਸ ਵਿਚ ਆਉਣ ਦਾ ਫ਼ੈਸਲਾ ਸ਼ੋਅ ਵਿਚ ਮਹਿਮਾਨ ਬਣੇ ਕੁਝ ਲੋਕਾਂ ਨੂੰ ਹੈਰਾਨੀ ਵਾਲਾ ਲੱਗਾ। ਇੱਥੇ ਤੱਕ ਕਿ ਸਲਮਾਨ ਖਾਨ ਨੇ ਵੀ ਇਸ ਗੱਲ ਦਾ ਜਵਾਬ ਲੈਣ ਦੇ ਲਈ ਸਿੱਧੇ ਉਨ੍ਹਾਂ ਦੇ ਪਤੀ ਅਤੇ ਮਸ਼ਹੂਰ ਐਕਟਰ ਸ਼ੋਇਬ ਨੂੰ ਬੁਲਾਇਆ।
ਸ਼ੋਅ ਵਿਚ ਸਲਮਾਨ ਖਾਨ ਨੇ ਸ਼ੋਇਬ ਕੋਲੋਂ ਪੁਛਿਆ ਕਿ ਆਖਰ ਵਿਆਹ ਦੇ ਛੇ ਮਹੀਨੇ ਬਾਅਦ ਹੀ ਦੀਪਿਕਾ ਨੂੰ ਬਿਗ ਬੌਸ ਦੇ ਘਰ ਵਿਚ ਕਿਉਂ ਭੇਜਣਾ ਚਾਹੁੰਦੇ ਹੋ? ਇਸ ਤੋਂ ਬਾਅਦ ਉਹ ਦੀਪਿਕਾ ਅਤੇ ਸ਼ੋਇਬ ਨਾਲ ਮਜ਼ਾਕ ਕਰਨ ਲੱਗੇ। ਇਸ ਦੌਰਾਨ ਦੀਪਿਕਾ ਕੱਕੜ ਨੇ ਦੱਸਿਆ ਕਿ ਉਨ੍ਹਾਂ ਦਾ ਅਤੇ ਸ਼ੋਇਬ ਦਾ ਰਿਸ਼ਤਾ ਕਾਫੀ ਮਜ਼ਬੂਤ ਹੈ।  ਸਾਡੇ 'ਤੇ ਬਹੁਤ ਜ਼ਿੰਮੇਵਾਰੀਆਂ ਹਨ, ਇਸੇ ਕਾਰਨ ਬਿਗ ਬੌਸ ਵਿਚ ਆਉਣ ਦਾ ਫ਼ੈਸਲਾ ਲਿਆ।
ਦੀਪਿਕਾ ਦਾ ਇਹ ਜਵਾਬ ਸੁਣਦੇ ਹੀ ਸਲਮਾਨ ਨੇ ਕਿਹਾ 'ਮੈਂ ਵੀ ਇਸ ਲਈ ਇਸ ਸ਼ੋਅ ਵਿਚ ਆਇਆ ਹਾਂ।' ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਦੀਪਿਕਾ ਨੇ ਅਪਣੇ ਕੋ ਐਕਟਰ ਰੌਣਕ ਸੈਮਸਨ ਨਾਲ ਸਾਲ 2009 ਵਿਚ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਦੇ 3 ਸਾਲ ਤੱਕ ਉਨ੍ਹਾਂ ਨੇ ਇਸ ਨੂੰ ਲੁਕਾ ਕੇ ਰੱਖਿਆ ਸੀ। ਇਹ ਰਿਸ਼ਤਾ ਜ਼ਿਆਦਾ ਦਿਨਾਂ ਤੱਕ ਨਹੀਂ ਚੱਲਿਆ ਅਤੇ 2015 ਵਿਚ ਦੋਵਾਂ ਦੇ ਵਿਚ ਤਲਾਕ ਹੋ ਗਿਆ। 'ਸੁਸਰਾਲ ਸਿਮਰ ਕਾ' ਦੇ ਸੈਟ 'ਤੇ ਦੀਪਿਕਾ ਦੀ ਦੋਸਤੀ ਸ਼ੋਇਬ ਇਬਰਾਹਿਮ ਨਾਲ ਹੋਈ। ਸਾਲ 2013 ਤੋਂ ਦੋਵੇਂ Îਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।