image caption:

ਫ਼ਿਲਮ 'ਮਨਮਰਜ਼ੀਆਂ' ਦੇ ਵਿਵਾਦਤ ਮਾਮਲੇ ਵਿਚ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਸਿੱਖਾਂ ਕੋਲੋਂ ਮੁਆਫ਼ੀ ਮੰਗੀ

ਚੰਡੀਗੜ੍ਹ-  ਅਭਿਸ਼ੇਕ ਬੱਚਨ ਅਤੇ ਤਾਪਸੀ ਪਨੂੰ ਸਟਾਰਰ ਫ਼ਿਲਮ 'ਮਨਮਰਜ਼ੀਆਂ' ਇਸ ਸਮੇਂ ਵਿਵਾਦਾਂ ਦੇ ਘੇਰੇ ਵਿਚ ਹੈ ਅਤੇ ਸਿੱਖ ਭਾਈਚਾਰਾ ਇਸ ਫ਼ਿਲਮ ਦੇ Îਇੱਕ ਸੀਨ  ਨੂੰ ਲੈ ਕੇ ਭੜਕਿਆ ਹੋਇਆ ਹੈ। ਦੱਸ ਦੇਈਏ ਕਿ ਇਸ ਫ਼ਿਲਮ ਵਿਚ Îਇਕ ਸੀਨ ਦਿਖਾਇਆ ਗਿਆ ਹੈ। ਜਿਸ ਵਿਚ ਅਭਿਸ਼ੇਕ ਬੱਚਨ ਤੇ ਤਾਪਸੀ ਸਿਗਰੇਟ ਪੀ ਰਹੇ ਹਨ ਅਤੇ ਸਿੱਖ ਭਾਈਚਾਰੇ ਵਿਚ ਸਿਗਰੇਟ ਨਹੀਂ ਪੀਤੀ ਜਾਂਦੀ ਹੈ, ਉਸ ਨੂੰ ਵਰਜਿਤ ਮੰਨਿਆ ਜਾਂਦਾ ਹੈ। ਇਸ ਨੂੰ ਲੈ ਕੇ Îਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਸਿੱਖਾਂ ਕੋਲੋਂ ਮੁਆਫ਼ੀ ਮੰਗੀ ਹੈ। ਗੌਰਤਲਬ ਹੈ ਕਿ ਇਸ ਨੂੰ ਲੈ ਕੇ ਵਿਰੋਧ ਕਾਫੀ ਜ਼ਿਆਦਾ ਵਧ ਗਿਆ ਅਤੇ ਅੰਬਾਲਾ ਵਿਚ ਸਿੱਖ ਭਾਈਚਾਰਾ ਅਨੁਰਾਗ ਕਸ਼ਯਪ 'ਤੇ ਐਫਆਈਆਰ ਦੀ ਮੰਗ ਕਰ ਰਿਹਾ।
ਇਸ ਦੇ ਬਾਅਦ ਤੋਂ ਹੀ ਅਨੁਰਾਗ ਦਾ ਇੱਕ ਮੁਆਫ਼ੀਨਾਮਾ ਜਨਤਕ ਤੌਰ 'ਤੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇਸ ਨੂੰ ਲੈ ਕੇ ਮੁਆਫ਼ੀ ਮੰਗ ਲਈ ਹੈ। ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਅੰਬਾਲਾ ਦੇ ਗੁਰਦੁਆਰਾ ਮੰਜੀ ਸਾਹਿਬ ਵਿਚ ਸਿੱਖ ਭਾਈਚਾਰੇ ਦੇ ਲੋਕ ਇਕੱਠੇ ਹੋਏ ਸਨ ਅਤੇ ਇਸ ਗੱਲ ਦਾ ਵਿਰੋਧ ਕੀਤਾ ਗਿਆ ਸੀ।
ਦੱਸ ਦੇਈਏ ਕਿ ਲੋਕਾਂ ਵਿਚ ਇਸ ਤੋਂ ਇਲਾਵਾ ਵੀ ਇੱਕ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਫ਼ਿਲਮ ਦੇ ਇਕ ਸੀਨ ਵਿਚ ਅਭਿਸ਼ੇਕ  ਵਲੋਂ ਦਸਤਾਰ ਸਹੀ ਢੰਗ ਨਾਲ ਨਹੀਂ ਹਟਾਈ ਗਈ ਹੈ। ਫਿਲਹਾਲ ਇਨ੍ਹਾਂ ਸਭ ਗੱਲਾਂ ਦੇ ਲਈ ਅਨੁਰਾਗ ਨੇ ਮੁਆਫ਼ੀ ਮੰਗ ਲਈ ਹੈ।  ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਕਹਿਣਾ ਹੈ ਕਿ ਫ਼ਿਲਮ ਰਾਹੀਂ ਸਿੱਖ ਸਮਾਜ ਵਿਚ ਗਲਤ ਸੰਦੇਸ਼ ਜਾ ਰਿਹਾ ਹੈ । ਜੋ ਕਿ ਪੂਰੀ ਤਰ੍ਹਾਂ ਨਾਲ ਗਲਤ  ਹੈ ਅਤੇ ਇਸ ਨੂੰ ਹਟਾਉਣਾ ਚਾਹੀਦਾ।