image caption:

ਬਿੱਗ ਬੌਸ 'ਚ ਅਨੂਪ-ਜਸਲੀਨ ਦੇ ਰਿਸ਼ਤੇ ''ਤੇ ਸਾਬਕਾ ਪਤਨੀ ਦੀ ਟਿੱਪਣੀ

ਮੁੰਬਈ: ਬਿੱਗ ਬੌਸ 12 ਦਾ ਸੀਜ਼ਨ ਸ਼ੁਰੂ ਹੁੰਦੇ ਹੀ ਕਈ ਵੱਡੇ ਧਮਾਕੇ ਹੋਏ ਹਨ ਜਿਨ੍ਹਾਂ ''ਚ ਸਭ ਤੋਂ ਵੱਧ ਸੁਰਖੀਆਂ ਇਸ ਸਮੇਂ ਭਜਨ ਗਾਇਕ ਅਨੂਪ ਜਲੋਟਾ ਤੇ ਜਸਲੀਨ ਮਠਾੜੂ ਦਾ ਰਿਸ਼ਤਾ ਹੈ। ਇਸ ਨੂੰ ਘਰ ਦੇ ਬਾਹਰ ਦੋਵਾਂ ਦੇ ਕਰੀਬੀ ਬਰਦਾਸ਼ਤ ਨਹੀਂ ਕਰ ਪਾ ਰਹੇ। ਦੋਵਾਂ ਦੇ ਰਿਸ਼ਤੇ ''ਤੇ ਜਸਲੀਨ ਦੇ ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਰਿਸ਼ਤੇ ਨੂੰ ਕਦੇ ਨਹੀਂ ਸਵੀਕਾਰ ਕਰਨਗੇ। ਇਸ ਤੋਂ ਬਾਅਦ ਹੁਣ ਅਨੂਪ ਦੀ ਸਾਬਕਾ ਪਤਨੀ ਸੁਨਾਲੀ ਨੇ ਵੀ ਇਸ ''ਤੇ ਆਪਣੀ ਚੁੱਪੀ ਤੋੜੀ ਹੈ।
ਸੁਨਾਲੀ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ, "ਮੈਂ ਆਪਣੇ ਸਾਬਕਾ ਪਤੀ ਬਾਰੇ ਕਿਉਂ ਗੱਲ ਕਰਾਂ। ਮੈਂ ਹੁਣ ਇਸ ਤੋਂ ਅੱਗੇ ਵਧ ਚੁੱਕੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ''ਚ ਬਹੁਤ ਖੁਸ਼ ਹਾਂ। ਮੇਰੀਆਂ ਸ਼ੁਭਕਾਮਨਾਵਾਂ ਹਨ ਕਿ ਅਨੂਪ ਆਪਣੇ ਜੀਵਨ ''ਚ ਸਭ ਤੋਂ ਚੰਗਾ ਕਰਨ। ਪ੍ਰੋਫੈਸ਼ਨਲੀ ਤੇ ਪਰਸਨਲੀ।" ਸੁਨਾਲੀ ਤੇ ਅਨੂਪ ਦੇ ਵਿਆਹ ਲਈ ਦੋਵਾਂ ਦੇ ਪਰਿਵਾਰ ਰਾਜ਼ੀ ਨਹੀਂ ਤੇ ਦੋਨਾਂ ਨੇ ਭੱਜ ਕੇ ਵਿਆਹ ਕੀਤਾ ਸੀ। ਦੋਨਾਂ ਨੇ ਕਈ ਕਾਨਸਰਟ ''ਚ ਇੱਕਠੇ ਗਾਣਾ ਵੀ ਗਾਇਆ ਪਰ ਦੋਨਾਂ ਦਾ ਕਾਫੀ ਸਮੇਂ ਬਾਅਦ ਰਿਸ਼ਤਾ ਖ਼ਤਮ ਹੋ ਗਿਆ ਸੀ। ਇਸ ਤੋਂ ਬਾਅਦ ਸੁਨਾਲੀ ਨੇ ਸਿੰਗਰ ਰੂਪ ਕੁਮਾਰ ਰਾਠੌਰ ਨਾਲ ਵਿਆਹ ਕਰ ਲਿਆ ਸੀ।
ਅਨੂਪ ਜਲੋਟਾ ਹੁਣ ਤੱਕ ਤਿੰਨ ਵਿਆਹ ਕਰ ਚੁੱਕੇ ਹਨ। ਸੁਨਾਲੀ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਨੇ ਬੀਨਾ ਭਾਟੀਆ ਨਾਲ ਅਰੇਂਜ ਮੈਰਿਜ ਕੀਤੀ ਸੀ ਜੋ ਜਲਦੀ ਹੀ ਖ਼ਤਮ ਹੋ ਗਈ ਸੀ। ਇਸ ਤੋਂ ਬਾਅਦ ਤੀਜਾ ਵਿਆਹ ਅਨੂਪ ਨੇ ਮੇਘਾ ਗੁਲਜ਼ਾਰ ਨਾਲ ਕੀਤਾ। ਮੇਘਾ ਸਾਬਕਾ ਪੀਐਮ ਆਈਕੇ ਗੁਜਰਾਲ ਦੀ ਭਤੀਜੀ ਹੈ।