image caption:

ਟੀਵੀ 'ਤੇ ਵਾਪਸੀ ਲਈ ਆਸ਼ਰਮ ਪਹੁੰਚੇ ਕਾਮੇਡੀਅਨ ਕਪਿਲ

ਮੁੰਬਈ: ਕਾਮੇਡੀਅਨ ਕਪਿਲ ਸ਼ਰਮਾ ਦੀ ਵਾਪਸੀ ਦੀਆਂ ਖ਼ਬਰਾਂ ਲਗਾਤਾਰ ਮੀਡੀਆ &lsquoਚ ਸੁਰਖੀਆਂ ਬਣੀਆਂ ਹੋਈਆਂ ਹਨ। ਕਪਿਲ ਆਪਣੇ ਸ਼ੋਅ &lsquoਦ ਕਪਿਲ ਸ਼ਰਮਾ ਸ਼ੋਅ&rsquo ਦੇ ਅਗਲੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਸ &lsquoਚ ਉਨ੍ਹਾਂ ਦਾ ਸਾਥ ਇਸ ਵਾਰ ਭਾਰਤੀ ਸਿੰਘ ਤੇ ਕ੍ਰਿਸ਼ਨਾ ਅਭਿਸ਼ੇਕ ਦੇ ਰਹੇ ਹਨ। ਇਸ ਤੋਂ ਪਹਿਲਾਂ ਕਪਿਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਤੇ ਤੰਦਰੁਸਤ ਕਰਨ ਲਈ ਮਿਹਨਤ ਕਰ ਰਹੇ ਹਨ।
ਕਪਿਲ ਨੇ &lsquoਦ ਕਪਿਲ ਸ਼ਰਮਾ ਸ਼ੋਅ&rsquo ਬੰਦ ਹੋਣ ਤੋਂ ਬਾਅਦ ਖੁਦ ਨੂੰ ਨਸ਼ੇ 'ਚ ਡੋਬ ਲਿਆ ਸੀ ਤੇ ਆਪਣਾ ਕੰਮ ਸਮੇਂ &lsquoਤੇ ਪੂਰਾ ਨਹੀਂ ਕਰ ਪਾ ਰਹੇ ਸੀ। ਇਸ ਕਾਰਨ ਕਪਿਲ ਦਾ ਕਰੀਅਰ ਗ੍ਰਾਫ ਲਗਾਤਾਰ ਹੇਠਾਂ ਆ ਰਿਹਾ ਸੀ। ਇਸ ਤੋਂ ਬਾਅਦ ਕਪਿਲ ਟੀਵੀ ਦੀ ਦੁਨੀਆ ਤੋਂ ਦੂਰ ਹੋ ਗਏ। ਕੁਝ ਸਮਾਂ ਪਹਿਲਾਂ ਕਪਿਲ ਦੀਆਂ ਕੁਝ ਤਸਵੀਰਾਂ ਆਈਆਂ ਜਿਨ੍ਹਾਂ &lsquoਚ ਉਨ੍ਹਾਂ ਨੂੰ ਪਛਾਣਨਾ ਵੀ ਔਖਾ ਹੋ ਰਿਹਾ ਸੀ। ਹੁਣ ਕਪਿਲ ਆਪਣੇ ਇਸੇ ਫੇਮਸ ਸ਼ੋਅ ਨਾਲ ਵਾਪਸੀ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਨ।
ਕਪਿਲ ਨੇ ਪਿਛਲੇ ਦਿਨੀਂ ਆਪਣੇ ਇੰਸਟਾਗ੍ਰਾਮ &lsquoਤੇ ਆਸ਼ਰਮ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਜਿੱਥੇ ਉਹ ਯੋਗਾ ਤੇ ਮੈਡੀਟੇਸ਼ਨ ਕਰਕੇ ਆਪਣੇ &lsquoਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੰਗਲੌਰ ਦੇ ਇਸ ਆਯੂਰਵੈਦਿਕ ਆਸ਼ਰਮ &lsquoਚ ਕਪਿਲ ਨੇ ਆਪਣਾ 15 ਕਿਲੋ ਤਕ ਵਜ਼ਨ ਵੀ ਘੱਟ ਕਰ ਲਿਆ ਹੈ। ਖ਼ਬਰਾਂ ਨੇ ਕਿ ਕਪਿਲ ਅਗਲੇ ਮਹੀਨੇ 28 ਤਰੀਕ ਨੂੰ ਮੁੰਬਈ ਵਾਪਸੀ ਕਰ ਰਹੇ ਹਨ। ਇਸ ਤੋਂ ਬਾਅਦ ਉਹ ਸ਼ੋਅ ਦੀਆਂ ਤਿਆਰੀਆਂ &lsquoਚ ਲੱਗ ਜਾਣਗੇ।
ਕਪਿਲ ਸ਼ਰਮਾ ਨੂੰ ਇਹ ਆਸ਼ਰਮ ਜੁਆਇਨ ਕਰਨ ਦੀ ਸਲਾਹ ਖਿਲਾੜੀ ਕੁਮਾਰ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ ਦੀ ਕਿਤਾਬ &lsquoਪੈਜਾਮਾਜ਼ ਆਰ ਫਾਰਗਿਵਿੰਗ&rsquo ਤੋਂ ਮਿਲੀ। ਇਸ ਬਾਰੇ ਕਪਿਲ ਦੇ ਇੱਕ ਦੋਸਤ ਨੇ ਲਿਖਿਆ, "ਕਪਿਲ ਪਿਛਲੇ ਸਾਲ ਵੀ ਇਸੇ ਆਸ਼ਰਮ &lsquoਚ ਗਏ ਸੀ, ਪਰ ਉਨ੍ਹਾਂ ਪ੍ਰੋਗਰਾਮ ਵਿਚਾਲੇ ਹੀ ਛੱਡ ਦਿੱਤਾ ਤੇ ਵਾਪਸ ਆ ਕੇ ਉਹ ਫਿਰ ਸ਼ਰਾਬ ਪੀਣ ਲੱਗ ਗਏ। ਇ ਵਾਰ ਕਪਿਲ ਪੱਕਾ ਮਨ ਬਣਾ ਕੇ ਆਸ਼ਰਮ &lsquoਚ ਗਏ ਕਿਉਂਕਿ ਉਨ੍ਹਾਂ ਕਿਹਾ ਕਿ ਅਕਸ਼ੇ ਦੀ ਪਤਨੀ ਨੇ ਇਸ ਇਲਾਜ ਦੀ ਸਲਾਹ ਦਿੱਤੀ ਹੈ।" ਇਸ ਤੋਂ ਬਾਅਦ ਲੱਗਦਾ ਹੈ ਕਿ ਕਪਿਲ ਦਾ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ।