image caption:

ਇੰਸਟਾਗ੍ਰਾਮ ਉੱਤੇ ਧਮਾਲਾਂ ਪਾਉਣ ਵਾਲੀ ਮਾਡਲ ਦੀ ਗੋਲੀਆਂ ਮਾਰ ਕੇ ਹੱਤਿਆ

ਅਕਸਰ ਹੀ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ &lsquoਤੇ ਲੋਕ ਤਸਵੀਰਾਂ ਸ਼ੇਅਰ ਕਰਕੇ ਪਲਾਂ &lsquoਚ ਸੁਰਖੀਆਂ &lsquoਚ ਆ ਜਾਂਦੇ ਹਨ। ਜਾਣਕਾਰੀ ਮੁਤਾਬਿਕ ਹਾਲ ਹੀ &lsquoਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਤੁਹਾਨੂੰ ਦਸ ਦੇਈਏ ਕਿ ਇੰਸਟਾਗ੍ਰਾਮ ਉੱਤੇ ਇੱਕ ਮਾਡਲ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਤਹਿਲਕਾ ਮਚਾ ਦਿੱਤਾ ਸੀ। ਪਰ ਹੁਣ ਉਹਨਾਂ ਦੀ ਮਤਲਬ ਕਿ ਮਾਡਲ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਰਾਕ ਦੀ ਮਾਡਲ &lsquoਤਾਰਾ&lsquo ਫੇਅਰਸ ਦੀ ਕਿਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
 
ਰਿਪੋਰਟ ਮੁਤਾਬਿਕ ਇਹ ਘਟਨਾ ਬਗਦਾਦ ਵਿੱਚ ਵਾਪਰੀ ਹੈ। ਇਸ ਘਟਨਾ ਨਾਲ ਸੋਸ਼ਲ ਮੀਡੀਆ ਉੱਤੇ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਬਗਦਾਦ ਦੇ ਗ੍ਰਹਿ ਮੰਤਰਾਲੇ ਨੇ 22 ਸਾਲਾ ਮਾਡਲ ਦੇ ਕਤਲ ਦੀ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਤੁਹਾਨੂੰ ਦਸ ਦੇਈਏ ਕਿ ਦੱਸਿਆ ਜਾਂਦਾ ਹੈ ਕਿ ਮਾਡਲ ਨੂੰ ਤਿੰਨ ਗੋਲੀਆਂ ਮਾਰੀਆਂ ਗਈਆ ਹਨ। ਉਸ ਨੇ ਜ਼ਖਮੀ ਹਾਾਲਤ ਵਿੱਚ ਹੀ ਰਾਜਧਾਨੀ ਬਗਦਾਦ ਤੋਂ ਕੈਂਪ ਸਾਰਾ ਡਿਸਟ੍ਰਿਕਟ ਤੱਕ ਸਫਰ ਕੀਤਾ ਹੈ।
 
ਦਸ ਦੇਈਏ ਕਿ ਤਾਰਾ ਮਾਡਲ ਇੰਸਟਾਗ੍ਰਾਮ ਉੱਤੇ ਤਹਿਲਕਾ ਮਚਾ ਦਿੰਦੀ ਸੀ। ਜਿਸ ਕਰਕੇ ਮਾਡਲ ਤਾਰਾ Instagram ਉੱਤੇ ਇੱਕ ਫੈਸ਼ਨ ਆਈਕੋਨ ਬਣ ਗਈ ਸੀ ਅਤੇ ਇਸ ਦੇ 27 ਮਿਲੀਅਨ ਫਾਲੋਅਰਸ ਸਨ। ਉਹ ਕਈ ਟੈਟੋ, ਵੱਖ-ਵੱਖ ਰੰਗਾਂ ਦੇ ਵਾਲ ਅਤੇ ਵੱਖਰੇ ਅੰਦਾਜ਼ ਦੇ ਕੱਪੜੇ ਪਹਿਨਦੀ ਸੀ।