image caption:

ਬਿਗ ਬੌਸ 12 : ਅਨੂਪ ਜਲੋਟਾ ਵਲੋਂ ਜਸਲੀਨ ਦੇ ਨਾਲ ਬ੍ਰੇਕਅਪ ਦਾ ਐਲਾਨ

ਮੁੰਬਈ-  ਬਿਗ ਬੌਸ ਸੀਜ਼ਨ 12 ਹੁਣ ਦਿਨ ਪ੍ਰਤੀ ਦਿਨ ਦਿਲਚਸਪ ਹੁੰਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਘਰ ਵਿਚ ਨੌਮੀਨੇਸ਼ਨ ਦਾ ਟਾਸਕ ਕੱਲ ਰਾਤ ਪ੍ਰਸਾਰਤ ਹੋਏ ਐਪੀਸੋਡ ਵਿਚ ਖਤਮ ਹੋ ਗਿਆ ਹੈ। ਇਸੇ ਦੇ ਨਾਲ ਇਹ ਟਾਸਕ Îਇਕ ਜੋੜੀ ਦੇ ਬ੍ਰੇਕਅਪ ਦਾ ਕਾਰਨ ਵੀ ਬਣ ਗਿਆ। ਤੁਹਾਨੂੰ ਦੱਸ ਦੇਈਏ ਕਿ ਘਰ ਵਿਚ ਤੀਜੇ ਨੌਮੀਨੇਸ਼ਨ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ।  ਇਸੇ ਦੇ ਨਾਲ ਇਸ ਹਫ਼ਤੇ ਘਰ ਤੋਂ ਬਾਹਰ ਜਾਣ ਵਾਲੇ ਮੁਕਾਬਲੇਕਾਰਾਂ ਦੇ ਨਾਂ ਵੀ ਸਾਹਮਣੇ ਆ ਗਏ ਹਨ। ਦੱਸ ਦੇਈਏ ਕਿ ਟਾਸਕ ਦੌਰਾਨ ਵੀ ਗਹਿਮਾ ਗਹਿਮੀ ਦੇਖਣ ਨੂੰ ਮਿਲੀ। ਦੱਸ ਦੇਈਏ ਕਿ ਕੱਲ ਰਾਤ ਪ੍ਰਸਾਰਤ ਹੋਏ ਐਪੀਸੋਡ ਵਿਚ ਕਰਣਵੀਰ ਨੇ ਉਰਵਸ਼ੀ ਨੂੰ ਅਗਵਾ ਕੀਤਾ ਅਤੇ ਦੀਪਕ ਨੂੰ ਵਾਲ ਸਟਰੀਮ ਕਰਵਾਉਣ ਲਈ ਕਿਹਾ ਜਿਸ ਵਿਚ ਦੀਪਕ ਇਹ ਟਾਸਕ ਜਿੱਤ ਜਾਂਦਾ ਹੈ। ਸ੍ਰੀ ਸੰਤ ਸਬਾ ਨੂੰ ਅਗਵਾ ਕਰਦਾ ਹੈ ਅਤੇ ਸੋਮੀ ਨੂੰ ਵਾਲ ਕੱਟਣ ਦੇ ਲਈ ਬੋਲਦਾ ਹੈ ਜਿਸ ਨੂੰ ਕਰਨ ਵਿਚ ਉਹ ਸਫਲ ਹੋ ਜਾਂਦੇ ਹਨ। ਜਿਸ ਕਾਰਨ ਸ੍ਰੀ ਸੰਤ ਨੌਮੀਨੇਟ ਹੋ ਜਾਂਦਾ ਹੈ।ਸ੍ਰਿਸ਼ਟੀ, ਸੌਰਭ ਨੂੰ ਅਗਵਾ ਕਰਦੀ ਹੈ ਅਤੇ ਸ਼ਿਵਾਸ਼ਿਸ਼ ਨੂੰ ਅਪਣੇ ਪਰਫਿਊਮ, ਕੱਪੜੇ ਅਤੇ ਵਾਲਾਂ ਦੀ ਕੁਰਬਾਨੀ ਕਰਨ ਦੀ ਸ਼ਰਤ ਸਾਹਮਣੇ ਰਖਦੀ ਹੈ। ਸ਼ਿਵਾਸ਼ਿਸ਼ ਰਾਜੀ ਹੋ ਜਾਂਦਾ ਹੈ। ਜਿਸ ਕਾਰਨ ਸ੍ਰਿਸ਼ਟੀ ਨੌਮੀਨੇਟ ਹੋ ਜਾਂਦੀ ਹੈ। ਦੱਸਦੇ ਚਲੀਏ ਕਿ ਇਸ ਹਫ਼ਤੇ ਜੋ ਕੰਟੈਸਟੈਂਟ ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹੋਏ ਹਨ। ਉਨ੍ਹਾਂ ਵਿਚ ਹੈ ਅਨੂਪ ਜਲੋਟਾ-ਜਸਲੀਨ, ਕਰਣਵੀਰ, ਸ੍ਰਿਸ਼ਟੀ, ਸ੍ਰੀ ਸੰਤ ਘਰ ਤੋਂ ਬੇਘਰ ਹੋਣ ਦੇ ਲਈ ਨੌਮੀਨੇਟ ਹਨ।