image caption:

ਦੀਪਿਕਾ ਨਾਲ ਵਿਆਹ ਲਈ ਬੇਹੱਦ ਬੇਤਾਬ ‘ਸਿੰਬਾ’

ਮੁੰਬਈ: ਦੀਪਿਕਾ ਤੇ ਰਣਵੀਰ ਸਿੰਘ ਬਾਲੀਵੁੱਡ ਦੇ ਫੇਮਸ ਕੱਪਲ ਵਿੱਚ ਸ਼ਾਮਲ ਹਨ। ਇਨ੍ਹਾਂ ਬਾਰੇ ਖ਼ਬਰਾਂ ਨੇ ਨਵੰਬਰ &lsquoਚ ਇਟਲੀ ਦੇ ਲੇਕ ਕੋਮੋ &lsquoਚ ਵਿਆਹ ਕਰ ਰਹੇ ਹਨ। ਵਿਆਹ ਦੀ ਗੈਸਟ ਲਿਸਟ ਕਾਫੀ ਛੋਟੀ ਹੈ ਜਿਸ &lsquoਚ 30 ਗੈਸਟਸ ਹੀ ਸ਼ਾਮਲ ਹੋਣਗੇ। ਵਿਆਹ ਤੋਂ ਬਾਅਦ ਇਹ ਜੋੜਾਂ ਮੁੰਬਈ ਆ ਕੇ ਆਪਣੇ ਦੋਸਤਾਂ-ਕਰੀਬੀਆਂ ਲਈ ਗ੍ਰੈਂਡ ਪਾਰਟੀ ਵੀ ਕਰੇਗਾ। ਵਿਆਹ ਨੂੰ ਬੇਹੱਦ ਪ੍ਰਾਈਵੇਟ ਰੱਖਦੇ ਹੋਏ ਇਨ੍ਹਾਂ ਨੇ ਵਿਆਹ 'ਚ ਮੋਬਾਈਲ ਫੋਨ &lsquoਤੇ ਵੀ ਬੈਨ ਲਾਇਆ ਹੈ।
ਹੁਣ ਖਬਰ ਹੈ ਕਿ ਵਿਆਹ &lsquoਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਜੀ ਹਾਂ, ਦੀਪਿਕਾ-ਰਣਵੀਰ ਅਗਲੇ ਸਾਲ ਦੀ ਸ਼ੁਰੂਆਤ &lsquoਚ ਹੀ ਵਿਆਹ ਕਰਨਗੇ। ਇਸ &lsquoਤੇ ਦੋਵਾਂ ਨੇ ਅਜੇ ਤਕ ਕੋਈ ਔਫੀਸ਼ੀਅਲ ਐਲਾਨ ਨਹੀਂ ਕੀਤਾ। ਉਂਝ ਰਣਵੀਰ ਵੀ ਵਿਆਹ ਦੀ ਤਾਰੀਖ ਅੱਗੇ ਹੋਣ ਤੋਂ ਕੁਝ ਖੁਸ਼ ਨਹੀਂ। ਰਣਵੀਰ-ਦੀਪਿਕਾ ਨਾਲ ਵਿਆਹ ਦਾ ਇੰਤਜ਼ਾਰ ਨਹੀਂ ਕਰ ਪਾ ਰਹੇ। ਉਹ ਦੀਪਿਕਾ ਨਾਲ ਆਪਣਾ ਪਰਿਵਾਰ ਸ਼ੁਰੂ ਕਰਨ ਦੀ ਪਲਾਨਿੰਗ ਵੀ ਕਰਨ ਲੱਗ ਗਏ ਹਨ।
ਰਣਵੀਰ ਦੀ ਐਕਸਾਈਟਮੈਂਟ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਵੱਸ ਚਲੇ ਤਾਂ ਉਸ ਦੀਪਿਕਾ ਨਾਲ ਬਿਨਾ ਦੇਰੀ ਕੀਤੇ ਵਿਆਹ ਕਰ ਲੈਣ। ਫਿਲਹਾਲ ਰਣਵੀਰ ਆਪਣੇ ਪ੍ਰੋਜੈਕਟਸ &lsquoਚ ਰੁੱਝੇ ਹਨ। ਉਧਰ, ਦੀਪਿਕਾ ਨੇ ਇਸ ਸਾਲ ਕਿਸੇ ਵੀ ਪ੍ਰੋਜੈਕਟ ਦੀ ਸ਼ੁਰੂਆਤ ਨਹੀਂ ਕੀਤੀ। ਇਸ ਦਾ ਕਾਰਨ ਸ਼ਾਇਦ ਉਨ੍ਹਾਂ ਦਾ ਵਿਆਹ ਹੋ ਸਕਦਾ ਹੈ।