image caption:

ਪ੍ਰਿਅੰਕਾ ਚੋਪੜਾ ਨੇ ਰੱਖਿਆ ਕਾਰੋਬਾਰ ਦੇ ਖੇਤਰ ਪੈਰ

ਮੁੰਬਈ: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ &lsquoਚ ਹੈ। ਕਈ ਦਿਨਾਂ ਤੋਂ ਪ੍ਰਿਅੰਕਾ ਲਗਾਤਾਰ ਸੁਰਖੀਆਂ &lsquoਚ ਛਾਈ ਹੋਈ ਹੈ। ਹੁਣ ਕੁਝ ਸਮਾਂ ਪਹਿਲਾਂ ਹੀ ਪੀਸੀ ਨੇ ਆਪਣੇ ਇੰਸਟਾਗ੍ਰਾਮ &lsquoਤੇ ਖ਼ਬਰ ਸ਼ੇਅਰ ਕੀਤੀ ਹੈ ਜਿਸ &lsquoਚ &lsquoਨਿਊਯਾਰਕ ਟਾਈਮਜ਼&rsquo ਦੇ ਆਰਟੀਕਲ ਦੀ ਤਸਵੀਰ ਹੈ। ਇਸ &lsquoਚ ਲਿਖਿਆ ਹੈ ਕਿ ਹੁਣ ਪ੍ਰਿਅੰਕਾ ਟੈਕ ਇਨਵੈਸਟਰ ਵੀ ਬਣ ਗਈ ਹੈ। ਉਸ ਨੇ ਦੋ ਟੈਕਨਾਲੌਜੀ ਕੰਪਨੀਆਂ &lsquoਚ ਨਿਵੇਸ਼ ਕੀਤਾ ਹੈ।
ਇਸ ਆਰਟੀਕਲ ਨੂੰ ਸ਼ੇਅਰ ਕਰਦੇ ਹੋਏ ਦੇਸੀ ਗਰਲ ਨੇ ਕੈਪਸ਼ਨ &lsquoਚ ਲਿਖਿਆ ਹੈ, "ਮੇਰੀ ਜਿੰਦਗੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਰਹੀ ਹੈ। ਮੈਂ ਇਨਵੈਸਟਰ ਦੇ ਰੂਪ &lsquoਚ ਬੰਬਲ ਤੇ ਹੋਲਬਰਟਨ ਸਕੂਲ ਨਾਲ ਹਿੱਸੇਦਾਰੀ ਕਰਕੇ ਕਾਫੀ ਐਕਸਾਈਟਿਡ ਹਾਂ। ਚਲੋ ਇਹ ਕਰਦੇ ਹਾਂ!!" ਇਸ ਨਿਊਜ਼ਪੇਪਰ ਨੇ ਹੈਡਿੰਗ ਦਿੱਤਾ ਹੈ ਕਿ ਪ੍ਰਿਅੰਕਾ ਚੋਪੜਾ ਟੈਕ ਇਨਵੇਸਟਰ ਵੀ ਹੈ।
ਹੁਣ ਦੇਸੀ ਗਰਲ ਪ੍ਰਿਅੰਕਾ ਐਕਟਰ, ਸਿੰਗਰ, ਪ੍ਰੋਡਿਊਸਰ ਦੇ ਨਾਲ-ਨਾਲ ਟੈਕ ਗੁਰੂ ਵੀ ਬਣਨ ਜਾ ਰਹੀ ਹੈ। ਪ੍ਰਿਅੰਕਾ ਨੇ ਪਹਿਲੀ ਵਾਰ ਸਟਾਰਟ-ਅੱਪ ਨਿਵੇਸ਼ਕ ਵਜੋਂ ਕਿਸੇ ਕੰਪਨੀ ਨਾਲ ਜੁੜੇਗੀ। ਇਸ ਦੇ ਨਾਲ ਹੀ ਉਹ ਹੋਲਬਰਟਨ ਸਕੂਲ &lsquoਚ ਸਲਾਹਕਾਰ ਬੋਰਡ &lsquoਚ ਵੀ ਸ਼ਾਮਲ ਹੋਵੇਗੀ। ਇਸ &lsquoਚ ਉਹ ਲੋਕਾਂ ਨੂੰ ਪੜ੍ਹਾਈ ਲਈ ਜਾਗਰੂਕ ਕਰੇਗੀ।
ਪਿਛਲੇ ਦਿਨੀਂ ਪ੍ਰਿਅੰਕਾ ਆਪਣੇ ਮੰਗੇਤਰ ਨਿੱਕ ਜੋਨਸ ਨਾਲ ਰਾਜਸਥਾਨ ਦੇ ਜੋਧਪੁਰ &lsquoਚ ਸੀ। ਜਿੱਥੇ ਉਸ ਨੇ ਮੇਹਰਗੜ੍ਹ ਦਾ ਕਿਲਾ ਘੁੰਮਿਆ ਤੇ ਮਹਾਰਾਜ ਸੁਦੀਪ ਦਾ ਜਨਮ ਦਿਨ ਵੀ ਮਨਾਇਆ। ਜਦੋਂ ਪੀਸੀ ਇੱਥੇ ਪਹੁੰਚੀ ਤਾਂ ਸਭ ਨੇ ਉਮੀਦ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਸ਼ਾਇਦ ਦੋਨੋਂ ਇਥੇ ਆਪਣੀ ਰਾਇਲ ਵੈਡਿੰਗ ਲਈ ਲੋਕੇਸ਼ਨ ਦੇਖਣ ਆਏ ਹਨ। ਨਿੱਕ ਤੇ ਪ੍ਰਿਅੰਕਾ ਦੇ ਵਿਆਹ ਦੀ ਤਾਰੀਖ ਦਾ ਅਜੇ ਤਕ ਕੋਈ ਐਲਾਨ ਨਹੀਂ ਹੋਇਆ।