image caption:

ਭਾਰਤੀ ਸਿੰਘ ਨੇ ਬਿੱਗ ਬੌਸ ‘ਚ ਐਂਟਰੀ ਲਈ ਕੱਸੀ ਕਮਰ

ਮੁੰਬਈ: ਸਲਮਾਨ ਖ਼ਾਨ ਦੇ ਸ਼ੋਅ &lsquoਚ ਪਹਿਲਾਂ ਕਾਮੇਡੀਅਨ ਭਾਰਤੀ ਸਿੰਘ ਨੇ ਐਂਟਰੀ ਕਰਨੀ ਸੀ ਪਰ ਜਦੋਂ ਭਾਰਤੀ ਸ਼ੋਅ &lsquoਚ ਨਜ਼ਰ ਨਹੀਂ ਆਈ ਤਾਂ ਫੈਨਸ ਕੁਝ ਉਦਾਸ ਹੋ ਗਏ। ਹੁਣ ਭਾਰਤੀ ਤੇ ਹਰਸ਼ ਦੇ ਫੈਨਸ ਲਈ ਵੱਡੀ ਖ਼ਬਰ ਹੈ ਕਿ ਭਾਰਤੀ ਜਲਦੀ ਹੀ ਸ਼ੋਅ &lsquoਚ ਐਂਟਰੀ ਕਰਨ ਵਾਲੀ ਹੈ।
ਜੀ ਹਾਂ, ਭਾਰਤੀ ਜਲਦੀ ਹੀ ਬਿੱਗ ਬੌਸ &lsquoਚ ਐਂਟਰੀ ਕਰਨ ਵਾਲੀ ਹੈ, ਪਰ ਵਾਇਲਡ ਕਾਰਡ ਐਂਟਰੀ ਦੇ ਤੌਰ &lsquoਤੇ ਨਹੀਂ ਸਗੋਂ ਭਾਰਤੀ ਤਾਂ ਸਲਮਾਨ ਨਾਲ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆਉਣ ਵਾਲੀ ਹੈ। ਭਾਰਤੀ ਤੇ ਸਲਮਾਨ ਜਲਦੀ ਹੀ ਵੀਕਐਂਡ ਕਾ ਵਾਰ ਦੀ ਸ਼ੂਟਿੰਗ ਕਰਨ ਵਾਲੇ ਹਨ। ਇਸ &lsquoਚ ਭਾਰਤੀ ਹਿਡਨ ਵਾਈਫ ਦੇ ਤੌਰ &lsquoਤੇ ਐਂਟਰੀ ਕਰੇਗੀ।

ਦੇਖਦੇ ਹਾਂ ਕਿ ਸਲਮਾਨ ਤੇ ਭਾਰਤੀ ਦੀ ਜੋੜੀ ਲੋਕਾਂ ਨੂੰ ਇਸ ਸ਼ੋਅ &lsquoਚ ਕਿੰਨਾ ਐਂਟਰਟੇਨ ਕਰ ਪਾਉਂਦੀ ਹੈ। ਇਸ ਦੇ ਨਾਲ ਹੀ ਸ਼ੋਅ ਦੀ ਫੇਮਸ ਜੋੜੀ ਅਨੂਪ ਜਲੋਟਾ ਤੇ ਜਸਲੀਨ ਮਥਾਰੂ ਦੀ ਜੋੜੀ ਦੀ ਵੀ ਦੁਰੀਆਂ ਘੱਟ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਐਪੀਸੋਡ &lsquoਚ ਵੀ ਅਨੂਪ ਜਸਲੀਨ ਦੀ ਤਾਰੀਫ ਕਰਦੇ ਨਜ਼ਰ ਆਏ ਸੀ।