image caption:

ਬਿੱਗ ਬੌਸ ‘ਚ ਅੱਜ ਫਟੇਗਾ ਜਵਾਲਾਮੁਖੀ, ਸ਼੍ਰੀਸੰਤ ਨੂੰ ਮਿਲੀ ਜੇਲ੍ਹ ਦੀ ਸਜ਼ਾ

ਮੁੰਬਈ: ਬਿੱਗ ਬੌਸ ਹਾਉਸ &lsquoਚ ਇਸ ਵਾਰ ਕੈਪਟਨ ਸੀ ਟਾਸਕ ਤੋਂ ਬਾਅਦ ਹਾਈ-ਵੋਲਟੇਜ਼ ਡ੍ਰਾਮਾ ਦੇਖਣ ਨੂੰ ਮਿਲੇਗਾ। ਸ਼ੋਅ &lsquoਚ ਇਸ ਵਾਰ ਕੈਪਟਨ ਬਣੀ ਹੈ ਰੋਮਿਲ ਤੇ ਸੁਰਭੀ ਦੀ ਜੋੜੀ। ਇਸ ਤੋਂ ਬਾਅਦ ਕਰਨਵੀਰ, ਨੇਹਾ ਪੇਂਡਸੇ ਨਾਲ ਸ਼੍ਰੀਸੰਤ ਨੂੰ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਕਾਲ ਕੋਠੜੀ ਦੀ ਸਜ਼ਾ ਮਿਲਣ ਤੋਂ ਬਾਅਦ ਸ਼੍ਰੀ ਦਾ ਗੁੱਸਾ 7ਵੇਂ ਅਸਮਾਨ &lsquoਤੇ ਚੜ੍ਹ ਜਾਂਦਾ ਹੈ। ਸ਼੍ਰੀਸੰਤ ਤੇ ਰੋਮਿਲ ਦੀ ਲੜਾਈ ਦਾ ਵੀਡੀਓ ਵੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਿਹਾ ਹੈ।
ਨੇਹਾ ਨੇ ਕੈਪਟਨ ਸੀ ਟਾਕਸ ਵਿੱਚੋਂ ਸੋਮੀ ਨੂੰ ਡਿਸਕੁਆਲੀਫਾਈ ਕਰ ਦਿੱਤਾ ਸੀ। ਇਸ ਤੋਂ ਬਾਅਦ ਨੇਹਾ &lsquoਤੇ ਪੱਖਪਾਤ ਕਰਨ ਦਾ ਇਲਜ਼ਾਮ ਲੱਗਿਆ ਸੀ। ਇਸ ਦੇ ਚਲਦਿਆਂ ਨੇਹਾ ਨੂੰ ਜੇਲ੍ਹ ਭੇਜਿਆ ਗਿਆ। ਨੇਹਾ ਤੇ ਸ਼੍ਰੀਸੰਤ ਨੂੰ ਪਹਿਲੀ ਵਾਰ ਜੇਲ੍ਹ ਦੀ ਸਜ਼ਾ ਮਿਲੀ ਹੈ। ਇੱਕ ਹੋਰ ਵੀਡੀਓ ਸੋਸ਼ਲ ਮੀਡੀਆ &lsquoਤੇ ਸ਼ੇਅਰ ਕੀਤੀ ਗਈ ਹਾ ਜਿਸ &rsquoਚ ਰੋਲਿਮ-ਸੁਰਭੀ ਖਿਲਾਫ ਸ਼੍ਰੀਸੰਤ ਤੇ ਕਰਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੇ ਇੱਕ ਬੇਕਸੂਰ ਨੂੰ ਜੇਲ੍ਹ &lsquoਚ ਭੇਜਿਆ ਹੈ। ਵੀਡੀਓ &lsquoਚ ਸ਼੍ਰੀ ਜੇਲ੍ਹ ਤੋੜ ਕੇ ਸੁਰਭੀ ਨੂੰ ਮਾਰਨ ਦੀ ਧਮਕੀ ਵੀ ਦੇ ਰਹੇ ਹਨ।
ਇਸ ਤੋਂ ਬਾਅਦ ਤੀਜੀ ਵੀਡੀਓ &lsquoਚ ਸੁਰਭੀ, ਸ਼੍ਰੀਸੰਤ ਬਾਰੇ ਕਹਿੰਦੀ ਹੈ, ਸ਼੍ਰੀਸੰਤ ਹੋਵੇਗਾ ਘਰ &lsquoਤੇ ਹੋਵੇਗਾ। ਖ਼ਬਰਾਂ ਨੇ ਕਿ ਬਿੱਗ ਬੌਸ ਨੇ ਸੁਰਭੀ ਤੇ ਰੋਮਿਲ ਨੂੰ ਕੈਪਟਨ ਬਣਨ &lsquoਤੇ ਸਪੈਸ਼ਲ ਪਾਵਰਜ਼ ਵੀ ਦਿੱਤੀ ਹੈ। ਇਸ ਦੇ ਚੱਲਦੇ ਉਨ੍ਹਾਂ ਨੇ ਸ਼੍ਰੀਸੰਤ, ਨੇਹਾ, ਕਰਨਵੀਰ ਨੂੰ ਜੇਲ੍ਹ ਭੇਜਿਆ ਹੈ। ਸੁਰਭੀ ਦੀ ਐਂਟਰੀ ਹਾਲ ਹੀ &lsquoਚ ਵਾਇਲਡ ਕਾਰਡ ਰਾਹੀਂ ਹੋਈ ਹੈ।