image caption:

ਅਨੂਪ ਦੇ ਬੇਘਰ ਹੁੰਦੇ ਹੀ ਜਸਲੀਨ ਨੇ ਦਿਖਾਏ ਆਪਣੇ ਰੰਗ

ਮੁੰਬਈ: ਬਿੱਗ ਬੌਸ 12 ਆਏ ਦਿਨ ਹੀ ਆਪਣੇ ਫੈਨਸ ਦੇ ਨਾਲ-ਨਾਲ ਘਰਦਿਆਂ ਨੂੰ ਵੀ ਝਟਕੇ ਦੇ ਰਿਹਾ ਹੈ। ਬੀਤੇ ਐਪੀਸੋਡ &lsquoਚ ਜੋੜੀਆਂ &lsquoਚ ਜਸਲੀਨ ਨੂੰ ਬਚਾਉਣ ਲਈ ਅਨੂਪ ਜਲੋਟਾ ਨੇ ਬੇਘਰ ਹੋਣ ਦਾ ਫੈਸਲਾ ਲਿਆ ਜਿੱਥੇ ਅਨੂਪ ਬਾਹਰ ਨਾ ਜਾ ਕੇ ਸਿਕ੍ਰੇਟ ਰੂਮ &lsquoਚ ਪਹੁੰਚੇ ਹਨ।
ਉਹ ਆਪਣੀ ਗਰਲਫ੍ਰੈਂਡ ਦੇ ਨਾਲ-ਨਾਲ ਸਾਰੇ ਘਰਦਿਆਂ &lsquoਤੇ ਨਜ਼ਰ ਰੱਖ ਰਹੇ ਹਨ। ਸਲਮਾਨ ਦੇ ਜਾਣ ਤੋਂ ਬਾਅਦ ਰੋਮਿਲ ਤੇ ਦੀਪਕ ਆਪਸ &lsquoਚ ਗੱਲ ਕਰ ਰਹੇ ਸੀ ਕਿ ਜਸਲੀਨ ਨੂੰ ਅਨੂਪ ਦੇ ਜਾਣ ਦਾ ਕੋਈ ਦੁੱਖ ਨਹੀਂ। ਦੀਪਕ ਕਹਿੰਦਾ ਹੈ, "ਮੈਨੂੰ ਇੱਕ ਗੱਲ ਬਹੁਤ ਬੁਰੀ ਲੱਗੀ ਕਿ ਜਸਲੀਨ ਨੇ ਇੱਕ ਵਾਰ ਵੀ ਅਨੂਪ ਜੀ ਨੂੰ ਰੁਕਣ ਲਈ ਨਹੀਂ ਕਿਹਾ।"
ਉਧਰ ਸ਼ੋਅ ਦੇ ਨਵੇਂ ਪ੍ਰੋਮੋ &lsquoਚ ਅਨੂਪ ਸੀਕ੍ਰੇਟ ਰੂਮ ਵਿੱਚੋਂ ਸਭ 'ਤੇ ਨਜ਼ਰਾਂ ਰੱਖ ਰਹੇ ਹਨ ਜਿੱਥੇ ਅਨੂਪ ਦੇ ਜਾਣ ਤੋਂ ਬਾਅਦ ਜਸਲੀਨ ਕਾਫੀ ਖੁਸ਼ ਲੱਗ ਰਹੀ ਹੈ। ਜਸਲੀਨ ਦੀ ਸ਼ਿਵਾਸ਼ੀਸ ਨਾਲ ਦੋਸਤੀ ਵੀ ਵਧਦੀ ਦਿਖਾਈ ਗਈ ਹੈ। ਅਨੂਪ ਲਈ ਜਸਲੀਨ ਦਾ ਇਹ ਅੰਦਾਜ਼ ਕਿਸੇ ਸਦਮੇ ਤੋਂ ਘੱਟ ਨਹੀਂ।
ਖੈਰ ਪ੍ਰੋਮੋ ਨੂੰ ਦੇਖ ਕੇ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਖਰ ਸ਼ੋਅ &lsquoਚ ਅੱਗੇ ਕੀ ਕੁਝ ਹੋ ਸਕਦਾ ਹੈ। ਦੇਖਦੇ ਹਾਂ ਕਿ ਅਨੂਪ ਦੇ ਮੁੜ ਐਂਟਰੀ &lsquoਤੇ ਜਸਲੀਨ ਦਾ ਕੀ ਰਿਐਕਸ਼ਨ ਦੇਖਣ ਨੂੰ ਮਿਲੇਗਾ।