image caption:

ਸੜਕ ਹਾਦਸੇ ‘ਚ ਏਐੱਸਆਈ ਹਲਾਕ

ਮੋਗਾ: ਪਿਛਲੇ ਕਈ ਸਾਲਾਂ ਤੋਂ ਕਿਸ਼ਤਾਂ ਵਿੱਚ ਹੋ ਰਿਹਾ ਮੋਗਾ-ਲੁਧਿਆਣਾ ਕੌਮੀ ਸ਼ਾਹਰਾਹ ਦੇ ਕੰਮ ਨੇ ਜਿੱਥੇ ਸ਼ਹਿਰ ਵਾਸੀਆਂ ਦਾ ਬੁਰਾ ਹਾਲ ਕੀਤਾ ਹੋਇਆ ਹੈ, ਉੱਥੇ ਹੀ ਆਏ ਦਿਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ। ਮੰਗਵਾਰ ਦੇਰ ਸ਼ਾਮ ਮੋਗਾ ਜੀਟੀ ਰੋਡ &rsquoਤੇ ਹੋਏ ਸੜਕ ਹਾਦਸੇ ਦੌਰਾਨ ਮਹਿਣਾ ਥਾਣਾ &rsquoਚ ਤੈਨਾਤ ਸਹਾਇਕ ਸਬ ਇੰਸਪੈਕਟਰ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ।

ਏਐਸਆਈ ਸ਼ਾਮ ਕਰੀਬ 7.30 ਵਜੇ ਮਹਿਣਾ ਥਾਣਾ ਤੋਂ ਵਾਪਸ ਮੋਗਾ ਆ ਰਿਹਾ ਸੀ ਕਿ ਬਿੱਗ ਬੈਨ ਹੋਟਲ ਦੇ ਨੇੜੇ ਮੇਨ ਜੀਟੀ ਰੋਡ &rsquoਤੇ ਟਰੱਕ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਗੁਲਜ਼ਾਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਸਿਰ, ਮੂੰਹ ਅਤੇ ਜਬਾੜੇ &rsquoਤੇ ਸੱਟਾਂ ਹੋਣ ਕਾਰਨ ਉਸ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

ਗੁਲਜ਼ਾਰ ਸਿੰਘ ਸ਼ਹੀਦ ਭਗਤ ਸਿੰਘ ਨਗਰ ਵਾਰਡ ਨੰਬਰ ਦਾ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਦੋ ਪੁੱਤਰ ਛੱਡ ਗਏ, ਜਿਨ੍ਹਾਂ ਵਿੱਚੋਂ ਇੱਕ ਵਿਦੇਸ਼ ਵਿੱਚ ਪੜ੍ਹਦਾ ਹੈ।