image caption:

ਪੰਜਾਬੀ ਯੂਨੀਵਰਸਿਟੀ ਫਿਰ ਬਣੀ ਜੰਗ ਦਾ ਮੈਦਾਨ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥੀ ਗੁੱਟਾਂ ਦਾ ਟਕਰਾਅ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਯੂਨੀਵਰਸਿਟੀ ਫਿਰ ਜੰਗ ਦਾ ਅਖਾੜਾ ਬਣ ਗਈ। ਵਿਦਿਆਰਥੀਆਂ ਦੇ ਦੋ ਗੁੱਟਾਂ ਵਿਚਾਲੇ ਗਹਿਗੱਚ ਲੜਾਈ ਵਿੱਚ ਕਈ ਵਿਦਿਆਰਥੀ ਜ਼ਖਮੀ ਹੋ ਗਏ। ਪਿਛਲੇ ਦਿਨਾਂ ਤੋਂ ਵਿਦਿਆਰਥੀ ਜਥੇਬੰਦੀ ਡੀਐਸਓ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ 24 ਘੰਟੇ ਹੋਸਟਲ ਖੋਲ੍ਹਣ ਲਈ ਮੋਰਚਾ ਖੋਲ੍ਹਿਆ ਹੋਇਆ ਹੈ। ਕੁਝ ਵਿਦਿਆਰਥੀ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਨੂੰ ਲੈ ਕੇ ਪਹਿਲਾਂ ਵੀ ਖੁੱਲ੍ਹ ਕੇ ਲੜਾਈ ਹੋ ਚੁੱਕੀ ਹੈ। ਡੀਐਸਓ ਨੇ ਇਲਜ਼ਾਮ ਲਾਇਆ ਹੈ ਕਿ ਕੁਝ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮਿਲ ਕੇ ਉਨ੍ਹਾਂ ਦੇ ਸੰਘਰਸ਼ ਦਾ ਵਿਰੋਧ ਕਰ ਰਹੇ ਹਨ।

ਮੰਗਲਵਾਰ ਨੂੰ ਫਿਜ਼ੀਕਲ ਵਿਭਾਗ ਦੇ ਵਿਦਿਆਰਥੀਆਂ ਤੇ ਡੀਐਸਓ ਵਿਚਾਲੇ ਝਗੜਾ ਹੋਇਆ। ਮੀਡੀਆ ਰਿਪੋਰਟ ਮੁਤਾਬਕ ਫਿਜ਼ੀਕਲ ਵਿਭਾਗ ਦੇ ਮੁਖੀ ਤੇ ਯੂਨੀਵਰਸਿਟੀ ਅਥਾਰਟੀ &rsquoਚ ਪ੍ਰੋਵੋਸਟ ਨਿਸ਼ਾਨ ਸਿੰਘ ਦੀ ਡੀਐਸਓ ਧਿਰ ਦੀ ਵਿਦਿਆਰਥਣ ਨਾਲ ਤਕਰਾਰਬਾਜ਼ੀ ਹੋ ਗਈ। ਇਸ ਮਗਰੋਂ ਇਹ ਝੜਪ ਹੋ ਗਈ। ਦੋਵੇਂ ਧਿਰਾਂ ਵਾਈਸ ਚਾਂਸਲਰ ਦਫ਼ਤਰ ਕੋਲ ਖੁੱਲ੍ਹ ਕੇ ਲੜੀਆਂ। ਇਸ ਦੌਰਾਨ ਜਿੱਥੇ ਵੀਸੀ ਦਫ਼ਤਰ ਦੀ ਕਾਫ਼ੀ ਭੰਨਤੋੜ ਕੀਤੀ ਗਈ ਹੈ, ਉਥੇ ਹੀ ਪੰਜ ਛੇ ਵਿਦਿਆਰਥੀ ਜ਼ਖ਼ਮੀ ਵੀ ਹੋ ਗਏ।