image caption:

ਯੁਵਿਕਾ ਦੇ ਹੱਥਾਂ 'ਤੇ ਲੱਗੀ ਪ੍ਰਿੰਸ ਦੇ ਨਾਂ ਦੀ ਮਹਿੰਦੀ

ਮੁੰਬਈ: ਬਿੱਗ ਬੌਸ ਦੇ ਕੱਪਲ ਪ੍ਰਿੰਸ ਨਰੂਲਾ ਤੇ ਯੁਵਿਕਾ 12 ਅਕਤੂਬਰ ਨੂੰ ਇੱਕ-ਦੂਜੇ ਦੇ ਹੋ ਜਾਣਗੇ। ਇਸ ਤੋਂ ਪਹਿਲਾਂ ਦੋਵਾਂ ਨੇ ਪ੍ਰੀ-ਵੈਡਿੰਗ ਸ਼ੂਟ ਵੀ ਕਰਵਾਇਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ &lsquoਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ &lsquoਚ ਯੁਵਿਕਾ ਆਫ ਵਾਈਪ ਲਹਿੰਗਾ ਤੇ ਕੋਲਡ ਸ਼ੋਲਡਰ ਬਲਾਊਜ਼ &lsquoਚ ਨਜ਼ਰ ਆਈ ਸੀ।
ਹੁਣ ਬੀਤੇ ਦਿਨੀਂ ਯੁਵਿਕਾ ਦੀ ਮਹਿੰਦੀ ਦੀ ਰਸਮ ਹੋਈ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ &lsquoਤੇ ਵਾਈਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦੋਵਾਂ ਦੀ ਸਗਾਈ ਦੀ ਰਸਮ ਵੀ ਹੋ ਗਈ ਹੈ। ਇਸ ਮੌਕੇ ਯੁਵਿਕਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਵੀਡੀਓ &lsquoਚ ਦੋਵਾਂ ਦੀ ਖੁਸ਼ੀ ਤੇ ਕੈਮਿਸਟਰੀ ਸਾਫ ਨਜ਼ਰ ਆ ਰਹੀ ਹੈ। ਇਸ ਫੰਕਸ਼ਨ ਲਈ ਯੁਵਿਕਾ ਨੇ ਗ੍ਰੀਨ ਆਉਟਫਿੱਟ ਪਾਈ ਸੀ ਜਦੋਂਕਿ ਪ੍ਰਿੰਸ ਇੱਥੇ ਸਫੈਦ ਰੰਗ ਦੇ ਟ੍ਰੈਡੀਸ਼ਨਲ ਕੁੜਤੇ ਪਜ਼ਾਮੇ &lsquoਚ ਨਜ਼ਰ ਆਏ। ਦੋਵਾਂ ਦਾ ਪਰਿਵਾਰ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸੀ।
ਦੋਨਾਂ ਦਾ ਵਿਆਹ ਪੰਜਾਬੀ ਰੀਤਾਂ ਮੁਤਾਬਕ ਮੁੰਬਈ &lsquoਚ ਹੀ ਹੋਵੇਗਾ। ਇਸ ਤੋਂ ਪਹਿਲਾਂ ਵਿਆਹ ਦੀਆਂ ਕੁਝ ਖਾਸ ਰਸਮਾਂ ਦੋ ਦਿਨ ਪਹਿਲਾਂ ਸ਼ੁਰੂ ਹੋਣਗੀਆਂ। ਇਸ ਬਿੱਗ ਗ੍ਰੈਂਡ ਵੈਡਿੰਗ ਤੋਂ ਬਾਅਦ ਵਿਆਹ ਦਾ ਰਿਸੈਪਸ਼ਨ ਚੰਡੀਗੜ੍ਹ &lsquoਚ ਹੋਵੇਗਾ।