image caption:

ਅਮਰੀਕਾ 50 ਕਰੋੜ ਡਾਲਰ ਵਿਚ ਇਜ਼ਰਾਈਲੀ ਰੱਖਿਆ ਪ੍ਰਣਾਲੀ ਖਰੀਦੇਗਾ

ਯੇਰੂਸਲਮ- : ਇਜ਼ਰਾਈਲ ਅਪਣੀ ਸੈਨਿਕ ਪ੍ਰਣਾਲੀ ਟਰਾਫੀ 50 ਕਰੋੜ ਡਾਲਰ ਦੇ ਸੌਦੇ ਵਿਚ ਅਮਰੀਕੀ ਸੈਨਾ ਨੂੰ ਵੇਚੇਗਾ। ਟਰਾਫ਼ੀ ਪ੍ਰਣਾਲੀ ਮਿਜ਼ਾਈਲਾਂ ਅਤੇ ਮੋਰਟਾਰ ਤੋਂ ਬਖਤਰਬੰਦ ਗੱਡੀਆਂ ਦੀ ਰੱਖਿਆ ਕਰਦੀ ਹੈ ਅਤੇ ਇਸ ਨੂੰ ਰਾਫੇਲ ਐਡਵਾਂਸਡ ਡਿਫੈਂਸ ਸਿਸਟਮਸ ਦੇ ਤਹਿਤ ਵਿਕਸਿਤ ਕੀਤਾ ਗਿਆ ਹੈ। ਇਸ ਦਾ ਮੁੱਖ ਦਫ਼ਤਰ ਇਜ਼ਰਾਈਲ ਵਿਚ ਹੈ।  ਅਮਰੀਕੀ ਸੈਨਾ ਨੇ ਜੂਨ 2017 ਵਿਚ ਅਪਣੇ ਐਬਰਾਮ ਟੈਂਕਾਂ ਦੀ ਰੱਖਿਆ ਦੇ ਲਈ ਰਾਫੇਲ ਪ੍ਰਣਾਲੀ ਨੂੰ 19.3 ਕਰੋੜ ਡਾਲਰ ਵਿਚ ਖਰੀਦਣ ਦਾ ਆਰਡਰ ਪਹਿਲਾਂ ਦੇ ਦਿੱਤਾ ਸੀ ਅਤੇ ਹੁਣ ਰੱਖਿਆ ਕੀਤੇ ਜਾਣ ਵਾਲੇ ਟੈਂਕਾਂ ਦੀ ਗਿਣਤੀ ਵਧ ਸਕਦੀ ਹੈ। ਇਸ ਲਈ ਇਸ ਆਰਡਰ ਨੂੰ ਵੀ ਬਣਾਇਆ ਜਾ ਸਕਦਾ ਹੈ।  ਸਮਾਚਾਰ ਏਜੰਸੀ ਸਿੰਹੁਆ ਨੇ ਬਿਜ਼ਨੈਸ ਵੈਬਸਾਈਟ ਕੈਲਕਾਲਿਸਟ ਦੀ ਮੰਗਲਵਾਰ ਦੀ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਕਿ ਰਾਫੇਲ ਕੰਪਨੀ ਦੀ ਅਮਰੀਕੀ ਸੈਨਾ ਨੂੰ ਟਰਾਫੀ ਦੇ ਹਲਕੇ ਵਰਜਨ ਨੂੰ ਉਪਲਬਧ ਕਰਾਉਣ ਦੀ ਯੋਜਨਾ ਹੈ। ਟਰਾਫੀ ਦਾ Îਇਕ ਹਲਕਾ ਵਰਜਨ ਵਿਭਿੰਨ ਤਰ੍ਹਾਂ ਦੇ 300 ਤੋਂ ਜ਼ਿਆਦਾ ਟੈਂਕ ਵਿਰੋਧੀ ਮਿਜ਼ਾਈਲਾਂ ਅਤੇ ਆਰਪੀਜੀ ਨੂੰ ਰੋਕਣ ਦੇ ਸਮਰਥ ਹਨ।