image caption:

ਬਾਲੀਵੁਡ ਹੀਰੋ ਪ੍ਰਤੀਕ ਬੱਬਰ ਖ਼ਿਲਾਫ ਗੋਆ ਵਿਚ ਕੇਸ ਦਰਜ

ਪਣਜੀ-  ਬਾਲੀਵੁਡ  ਹੀਰੋ ਪ੍ਰਤੀਕ ਬੱਬਰ ਦੇ ਖ਼ਿਲਾਫ਼ ਖਤਰਨਾਕ ਢੰਗ ਨਾਲ ਕਾਰ ਚਲਾਉਣ ਅਤੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰਨ ਦੇ ਦੋਸ਼ ਵਿਚ ਗੋਆ ਵਿਚ ਇੱਕ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ਤਰਨਾਕ ਡਰਾਈਵਿੰਗ ਕਰਦੇ ਹੋਏ ਪ੍ਰਤੀਕ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ  ਦਿੱਤੀ ਸੀ। ਜਾਣਕਾਰੀ ਮੁਤਾਬਕ ਅਭਿਨੇਤਾ ਪ੍ਰਤੀਕ ਬੱਬਰ ਇਨ੍ਹਾਂ ਦਿਨਾਂ ਗੋਆ ਵਿਚ ਛੁੱਟੀਆਂ ਬਿਤਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਤਰੀ ਗੋਆ ਦੇ ਪੋਰਵੋਰਿਅਮ ਪੁਲਿਸ ਥਾਣਾ ਖੇਤਰ ਵਿਚ ਪ੍ਰਤੀਕ ਬੱਬਰ ਅੰਨ੍ਹੇਵਾਹ ਕਾਰ ਚਲਾਉਂਦੇ ਹੋਏ ਇੱਕ ਵਨਵੇ ਵਿਚ ਵੜ ਗਏ। ਇੱਥੇ ਉਨ੍ਹਾਂ ਨੇ Îਇੱਕ ਦੂਜੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਮਾਮਲੇ ਵਧਣ 'ਤੇ ਪੀੜਤ ਨੇ ਪੁਲਿਸ ਵਿਚ  ਇਸ ਦੀ ਸ਼ਿਕਾਇਤ ਦਰਜ ਕਰਵਾਈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਿਕਾਇਤਕਰਤਾ ਨੇ ਕਿਹਾ ਕਿ ਟੱਕਰ ਮਾਰਨ ਤੋਂ ਬਾਅਦ ਅਭਿਨੇਤਾ ਨੇ ਉਨ੍ਹਾਂ ਧਮਕੀ ਵੀ  ਦਿੱਤੀ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਉਹ ਕਾਫੀ ਰਫ ਡਰਾਈਵਿੰਗ ਕਰ ਰਹੇ ਸੀ ਅਤੇ ਵਨ ਵੇਅ ਵਿਚ ਵੜ ਆਏ ਸਨ। ਬਾਅਦ ਵਿਚ ਪੁਲਿਸ ਨੇ ਮੋਟਰ  ਵਾਹਨ ਐਕਟ ਦੇ ਤਹਿਤ ਪ੍ਰਤੀਕ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੱਸ ਦੇਈਏ ਕਿ ਪ੍ਰਤੀਕ ਬੱਬਰ  ਅਭਿਨੇਤਾ ਅਤੇ ਰਾਜ ਨੇਤਾ ਰਾਜ ਬੱਬਰ ਦੇ ਬੇਟੇ ਹਨ। ਪ੍ਰਤੀਕ ਕਈ ਫ਼ਿਲਮਾਂ ਵਿਚ ਨਜ਼ਰ ਆ ਚੁੱਕੇ ਹਨ।