image caption:

ਮਾਨਸਾ ਐੱਸ.ਟੀ.ਐੱਫ. ਨੇ 4 ਕਰੋੜ ਦੇ ਨਸ਼ੇ ਸਣੇ ਨਸ਼ਾ ਤਸਕਰ ਕੀਤਾ ਕਾਬੂ

 ਮਾਨਸਾ ਦੀ ਐੱਸ ਟੀ ਐੱਫ ਨੇ ਇੱਕ ਹਰਿਆਣਾ ਦੇ ਨਸ਼ਾ ਤਸਕਰ ਨੂੰ ਕਾਬੂ ਕਰ ਉਸਤੋਂ 800 ਗਰਾਮ ਹੀਰੋਈਨ ਬਰਾਮਦ ਕੀਤੀ ਹੈ ਜਿਸਦੀ ਅੰਤਰਰਾਸ਼ਟਰੀ ਕੀਮਤ 4 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਆਰੋਪੀ ਵਲੋਂ ਇਕ ਜ਼ੈਨ ਕਾਰ ਅਤੇ ਦੋ ਲੱਖ 18 ਹਜਾਰ ਰੁਪਏ ਨਕਦ ਬਰਾਮਦ ਕੀਤੇ ਹਨ। ਆਰੋਪੀ ਹਰਿਆਣੇ ਦੇ ਥਾਨੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ ਜਿਸ ਉੱਤੇ ਰਾਜਸਥਾਨ ਅਤੇ ਹਰਿਆਣਾ ਵਿੱਚ ਤਿੰਨ ਕੇਸ ਐਨਟੀਪੀਸੀ ਦੇ ਚੱਲ ਰਹੇ ਹਨ ਜਿਸ ਵਿੱਚ ਉਹ ਭਗੌੜਾ ਕਰਾਰ ਸੀ।

ਬਹਿਰਹਾਲ ਆਰੋਪੀ ਦੇ ਖਿਲਾਫ਼ ਕੇਸ ਦਰਜ ਕਰ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਮਾਨਸੇ ਦੇ ਐੱਸਪੀਡੀ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੇਤ ਸਿੰਘ ਜੋ ਹਰਿਆਣੇ ਦੇ ਕਸਬੇ ਕਾਲਾਂਵਾਲੀ ਦਾ ਰਹਿਣ ਵਾਲਾ ਹੈ , ਉਸਤੋਂ ਪੁਲਿਸ ਨੇ 800 ਗਰਾਮ ਹੀਰੋਈਨ ਅਤੇ ਇੱਕ ਜ਼ੈਨ ਕਾਰ ਅਤੇ ਦੋ ਲੱਖ 18 ਹਜ਼ਾਰ ਰੁਪਏ ਨਗਦ ਬਰਾਮਦ ਕੀਤੇ ਹਨ ।
ਉਨ੍ਹਾਂ ਨੇ ਦੱਸਿਆ ਦੀ ਚੇਤ ਸਿੰਘ ਦਿੱਲੀ ਵਲੋਂ ਹੀਰੋਈਨ ਲਿਆ ਕਿ ਮਾਨਸਾ ਬਠਿੰਡਾ ਸ਼ਹਿਰਾਂ ਵਿੱਚ ਵੇਚਦਾ ਸੀ। ਉਨ੍ਹਾਂ ਨੇ ਕਿਹਾ ਕਿ ਦੇ ਆਰੋਪੀ ਉੱਤੇ ਇਸਤੋਂ ਪਹਿਲਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਤਿੰਨ ਕੇਸ ਚਲ ਰਹੇ ਸਨ। ਦੂਜੇ ਪਾਸੇ ਫੜੇ ਗਏ ਕਥਿੱਤ ਆਰੋਪੀ ਚੇਤ ਸਿੰਘ ਨੇ ਕਿਹਾ ਕਿ ਇਹ ਨਸ਼ਾ ਉਸਦਾ ਨਹੀਂ ਸੀ, ਉਸਦੇ ਨਾਲ ਉਸਦੇ ਹੋਰ ਵੀ ਸਾਥੀ ਸਨ।