image caption:

ਬਲਾਤਕਾਰ ਦੀ ਸਜ਼ਾ ਖਿਲਾਫ਼ ਅਪੀਲ ਕਰਨਾ ਪਿਆ ਮਹਿੰਗਾ

ਚੰਡੀਗੜ੍ਹ : ਕਿਸੇ ਪਾਗਲ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਨੂੰ ਹੇਠਾਂ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਖਿਲਾਫ਼ ਅਪੀਲ ਕਰਨਾ ਭਾਰੀ ਪੈ ਗਿਆ । ਚੰਡੀਗੜ੍ਹ ਦੇ ਸ਼ਾਂਤੀ ਨਿਕੇਤਨ &lsquoਚ ਪਾਗਲ ਮਹਿਲਾ ਨਾਲ ਬਲਾਤਕਾਰ ਦੇ ਦੋਸ਼ੀ ਛੋਟੂਰਾਮ ਨੇ 10 ਸਾਲ ਦੀ ਸਜ਼ਾ ਖਿਲਾਫ਼ ਪੰਜਾਬ ਐਂਡ ਹਰਿਆਣਾ ਹਾਈਕੋਰਟ &lsquoਚ ਅਪੀਲ ਕੀਤੀ , ਹਾਈ ਕੋਰਟ ਨੇ ਉਸਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ , ਹਾਈ ਕੋਰਟ ਨੇ ਦੁਸ਼ਕਰਮੀਆਂ ਖਿਲਾਫ ਸਖ਼ਤ ਰਵੱਈਆ ਦਿਖਾਉਂਦੇ ਹੋਏ ਇਸਨੂੰ ਅਨੋਖਾ ਮਾਮਲਾ ਕਰਾਰ ਦਿੱਤਾ। ਛੋਟੂਰਾਮ ਨੇ ਆਪਣੀ ਸਜ਼ਾ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਦਰਜ ਕੀਤੀ ਸੀ।
ਇਸ ਮੰਗ &lsquoਤੇ ਸੁਣਵਾਈ ਤੋਂ ਬਾਅਦ ਜਸਟਿਸ ਜਤਿੰਦਰ ਚੌਹਾਨ ਦੀ ਬੈਂਚ ਨੇ ਛੋਟੂਰਾਮ ਨੂੰ ਸਜ਼ਾ ਤੋਂ ਰਾਹਤ ਦੇਣ ਦੀ ਬਜਾਏ ਇਸਨੂੰ ਵਧਾ ਦਿੱਤਾ। ਆਪਣੇ ਆਦੇਸ਼ ਵਿੱਚ ਬਲਾਤਕਾਰ ਅਤੇ ਹੱਤਿਆ ਦੇ ਮਾਮਲਿਆਂ ਨੂੰ ਇੱਕ ਹੀ ਪੈਮਾਨੇ &lsquoਤੇ ਤੋਲਦੇ ਹੋਏ ਜਸਟਿਸ ਚੌਹਾਨ ਨੇ ਕਿਹਾ ਕਿ ਨਾਰੀ ਨਿਕੇਤਨ ਦੇ ਕਰਮਚਾਰੀ ਰਹੇ ਛੋਟੂ ਰਾਮ ਪੀੜਿਤ ਲੜਕੀ ਵੱਲੋਂ ਜਨਮ ਲੈਣ ਵਾਲੇ ਬੱਚੇ ਦਾ ਪਿਤਾ ਸਾਬਤ ਹੋਇਆ ਸੀ ਇਸ ਲਈ ਉਸਨੂੰ ਜਿਆਦਾ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ।ਜਸਟਿਸ ਚੌਹਾਨ ਨੇ ਕਿਹਾ ਕਿ ਇਹ ਮਾਮਲਾ ਰੱਖਿਆ ਨੂੰ ਭੰਗ ਕਰਨ ਵਾਲਾ ਹੈ । ਦੋਸ਼ੀ ਨੇ ਆਪਣੀ ਸੁਰੱਖਿਆ ਵਿੱਚ ਰਹਿਣ ਵਾਲੀ ਪਾਗਲ ਲੜਕੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਜਸਟਿਸ ਚੌਹਾਨ ਨੇ ਇਸ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਛੋਟੂ ਰਾਮ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਖਿਲਾਫ ਅਪੀਲ ਦਰਜ ਨਾ ਕਰਨ &lsquoਤੇ ਵੀ ਤਿੱਖੀ ਟਿੱਪਣੀ ਕੀਤੀ। ਜਸਟਿਸ ਚੌਹਾਨ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਹਾਈਕੋਰਟ ਨੂੰ ਇਸ ਗੱਲ ਦਾ ਦੁੱਖ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਟਰਾਏਲ ਕੋਰਟ ਵੱਲੋਂ ਦੋਸ਼ੀ ਨੂੰ ਸੁਣਾਈ ਗਈ ਸਜ਼ਾ &lsquoਤੇ ਤਸੱਲੀ ਸਾਫ਼ ਕਰ ਦਿੱਤੀ।
ਹਾਈਕੋਰਟ ਨੇ ਕਿਹਾ ਸੀ ਕਿ ਅਦਾਲਤ ਇਸ ਗੱਲ ਨੂੰ ਨਜਰਅੰਦਾਜ ਨਹੀਂ ਕਰ ਸਕਦੀ ਕਿ ਪੀੜਿਤਾ ਇੱਕ ਯਤੀਮ ਅਤੇ ਮਾਨਸਿਕ ਪਾਗਲ ਮਹਿਲਾ ਸੀ ਜਿਸ ਨੂੰ ਦੋਸ਼ੀ ਦੀ ਸੁਰੱਖਿਆ &lsquoਚ ਰੱਖਿਆ ਗਿਆ ਸੀ,ਪਰ ਉਸਨੇ ਸੰਸਥਾਨ ਦਾ ਭਰੋਸਾ ਭੰਗ ਕਰਦੇ ਹੋਏ ਲੜਕੀ ਨੂੰ ਵਾਰ- ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।ਜਸਟਿਸ ਚੌਹਾਨ ਨੇ ਇਸ ਮਾਮਲੇ ਵਿੱਚ ਟਰਾਏਲ ਕੋਰਟ ਵੱਲੋਂ ਛੋਟੂ ਰਾਮ ਨੂੰ ਦਿੱਤੀ ਗਈ 10 ਸਾਲ ਦੀ ਸਜ਼ਾ ਨੂੰ ਘੱਟ ਦੱਸਿਆ ।
ਜਸਟਿਸ ਚੌਹਾਨ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਇਹ ਇੱਕ ਅਜਿਹਾ ਅਨੋਖਾ ਮਾਮਲਾ ਹੈ ਜਿੱਥੇ ਪੀੜਿਤਾਂ ਦੇ ਦਰਦ ਦੇਣ ਵਾਲੇ ਦੀ ਸਜ਼ਾ ਵਧਾਉਣ ਦੀ ਜਰੂਰ&zwjਤ ਹੈ ਤਾਂ ਜੋ ਪੀੜਿਤਾਂ ਨੂੰ ਨਿਆਂ ਮਿਲੇ।ਧਿਆਨ ਯੋਗ ਹੈ ਕਿ ਲੱਗਭੱਗ ਨੌਂ ਸਾਲ ਪਹਿਲਾਂ ਚੰਡੀਗੜ੍ਹ ਦੇ ਸੈਕਟਰ 26 ਸਥਿਤ ਨਾਰੀ ਨਿਕੇਤਨ &lsquoਚ ਮਾਨਸਿਕ ਮਹਿਲਾ ਨਾਲ ਸਾਮੂ&zwjਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ।ਪੀੜਿਤਾਂ ਨੂੰ ਸੈਕਟਰ 32 ਸਥਿਤ ਜੀਐੱਸਸੀਐਚ &lsquoਚ ਇਲਾਜ਼ ਲਈ ਲੈ ਜਾਣ ਤੋਂ ਬਾਅਦ ਉਸਦੇ ਗਭਰਵਤੀ ਹੋਣ ਦਾ ਪਤਾ ਲੱਗਾ ਸੀ।
ਇਸ ਮਾਮਲੇ ਵਿੱਚ 18 ਮਈ , 2009 ਨੂੰ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਬਾਅਦ &lsquoਚ ਪੀੜਿਤਾਂ ਨੇ ਬਾਅਦ ਵਿੱਚ ਇੱਕ ਬੱਚੀ ਨੂੰ ਜਨਮ ਦਿੱਤਾ ਸੀ।ਬੱਚੀ ਦਾ ਪਾਲਣ &ndash ਪੋਸਣਾ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੀ ਦੇਖਭਾਲ ਵਿੱਚ ਹੋ ਰਿਹਾ ਹੈ। ਬਾਅਦ ਵਿੱਚ ਟਰਾਏਲ ਕੋਰਟ ਨੇ ਇਸ ਮਾਮਲੇ ਵਿੱਚ ਨਾਰੀ ਨਿਕੇਤਨ ਦੇ ਚੌਂਕੀਦਾਰ ਛੋਟੂਰਾਮ ਸਮੇਤ ਨੌਂ ਦੋਸ਼ੀਆਂ ਨੂੰ 10 &ndash 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।ਇਸ ਮਾਮਲੇ ਵਿੱਚ ਦੋਸ਼ੀਆਂ &lsquoਚ ਦੋ ਔਰਤਾਂ ਵੀ ਸ਼ਾਮਿਲ ਸਨ।