image caption:

ਜੋਧਪੁਰ ਦੇ ਮਹਿਲ 'ਚ ਪ੍ਰਿਅੰਕਾ ਚੋਪੜਾ ਕਰੇਗੀ Îਨਿਕ ਨਾਲ ਵਿਆਹ

ਨਵਂੀਂ ਦਿੱਲੀ- ਪ੍ਰਿਅੰਕਾ ਚੋਪੜਾ ਅਤੇ Îਨਿਕ ਜੋਨਸ ਅਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿਚ ਹਨ, ਕੁਝ ਹੀ ਸਮੇਂ ਪਹਿਲਾਂ ਦੋਵਾਂ ਨੇ ਮੰਗਣੀ ਕੀਤੀ ਅਤੇ ਦੋਵਾਂ ਦੇ ਵਿਆਹ ਦੀ ਅਫ਼ਵਾਹਾਂ ਵੀ ਜ਼ੋਰਾਂ 'ਤੇ ਸੀ। ਇਨ੍ਹਾਂ ਅਫ਼ਵਾਹਾਂ 'ਤੇ ਹੁਣ ਫੁਲਸਟਾਪ ਲਗਦਾ ਨਜ਼ਰ ਆ ਰਿਹਾ ਹੈ। ਤਾਜ਼ਾ ਰਿਪੋਰਟ ਮੁਤਾਬਕ ਦੋਵੇਂ ਛੇਤੀ ਵਿਆਹ ਕਰਨ ਜਾ ਰਹੇ ਹਨ।
ਰਿਪੋਰਟ ਮੁਤਾਬਕ  ਦੋ ਦਸੰਬਰ ਨੂੰ ਪ੍ਰਿਅੰਕਾ ਅਤੇ ਨਿਕ ਵਿਆਹ ਦੇ ਬੱਧਨ ਵਿਚ ਬੱਝ ਜਾਣਗੇ। ਵਿਆਹ ਦਾ  ਸਮਾਰੋਹ ਜੋਧਪੁਰ ਵਿਚ ਤਿੰਨ ਦਿਨਾਂ ਦਾ ਹੋਵੇਗਾ। ਇਹ 30 ਨਵੰਬਰ ਤੋਂ 2 ਦਸੰਬਰ ਤੱਕ ਚੱਲੇਗਾ। ਦੋਵੇਂ ਜੋਧਪੁਰ ਦੇ ਆਲੀਸ਼ਾਨ ਮਹਿਲ ਉਮੇਦ ਪੈਲੇਸ ਵਿਚ ਵਿਆਹ ਕਰਨਗੇ। ਖ਼ਬਰਾਂ ਮੁਤਾਬਕ ਨਿਕ ਜੋਨਸ ਵਿਆਹ ਦੀ ਤਿਆਰੀਆਂ ਕਰਨ ਦੇ ਲਈ ਇੰਡੀਆ ਆ ਚੁੱਕੇ ਹਨ। ਦੋਵਾਂ ਨੇ ਖੁਦ ਹੀ ਅਪਣੇ ਵਿਆਹ ਦੀ ਜਗ੍ਹਾ ਤੈਅ ਕੀਤੀ ਹੈ।
ਦੋਵੇਂ ਕਈ ਦਿਨਾਂ  ਤੋਂ ਕਾਫੀ  ਸਮਾਂ  ਇਕੱਠੇ ਬਿਤਾ ਰਹੇ ਹਨ। ਨਿਕ ਕਈ ਵਾਰ ਭਾਰਤ ਵਿਚ ਪ੍ਰਿਅੰਕਾ ਦੇ ਨਾਲ ਕਦੇ ਡੇਟ 'ਤੇ ਕਦੇ ਖੇਡ ਦੇ ਮੈਦਾਨ ਵਿਚ ਸਪੌਟ ਕੀਤੇ ਜਾ ਚੁੱਕੇ ਹਨ।  ਇਸ ਤੋਂ ਇਲਾਵਾ ਨਿਕ ਜੋਨਸ ਦੇ ਜਨਮ ਦਿਨ 'ਤੇ ਇਕ ਸ਼ੋਅ ਦੌਰਾਨ ਪ੍ਰਿਅੰਕਾ ਦਾ Îਨਿਕ ਨੂੰ ਕਿਸ ਕਰਨ ਦਾ ਵੀਡੀਓ ਵੀ ਕਾਫੀ ਵਾਇਰਲ ਹੋÎਇਆ ਸੀ। ਦੋਵੇਂ ਇੱਕ ਦੂਜੇ ਦੇ ਪਰਿਵਾਰ ਵਾਲਿਆਂ ਨਾਲ ਵੀ ਕਾਫੀ ਘੁਲ ਮਿਲ ਚੁੱਕੇ ਹਨ। 18 ਅਗਸਤ ਨੂੰ ਭਾਰਤੀ ਰਸਮਾਂ ਤਹਿਤ ਪ੍ਰਿਅੰਕਾ ਅਤੇ ਨਿਕ ਦੀ ਮੰਗਣੀ ਹੋਈ ਸੀ। ਇਸ ਮੌਕੇ 'ਤੇ ÎÎਨਿਕ ਦੇ ਮਾਤਾ ਪਿਤਾ ਵੀ ਮੌਜੂਦ ਸਨ।