image caption:

ਬਿੱਗ ਬੌਸ ‘ਚ ਹੋਈ ਦੋ ਹੋਰ ਵਾਈਲਡ ਕਾਰਡ ਐਂਟਰੀ, ਰਚੀ ਜਾ ਰਹੀ ਸਾਜ਼ਿਸ਼

ਮੁੰਬਈ: ਬੀਤੀ ਰਾਤ ਬਿੱਗ ਬੌਸ ਦੇ ਸ਼ੋਅ &lsquoਚ ਦੋ ਹੋਰ ਨਵੇਂ ਮੈਂਬਰਾਂ ਦੀ ਐਂਟਰੀ ਹੋਈ ਹੈ। ਮੇਕਰਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਸੋਮਵਾਰ ਨੂੰ ਸ਼ੋਅ &lsquoਚ ਟੀਵੀ ਸਟਾਰ ਰੋਹਿਤ ਸੁਚਾਂਤੀ ਤੇ ਮਰਾਠੀ ਬਿੱਗ ਬੋਸ ਸੀਜ਼ਨ ਵਨ ਦੀ ਵਿਨਰ ਮੇਧਾ ਧਾਡੇ ਦੀ ਐਂਟਰੀ ਹੋ ਰਹੀ ਹੈ। ਦੋਨੋਂ ਆਉਂਦੇ ਹੀ ਇੱਕ ਵਾਰ ਫੇਰ ਸ਼੍ਰਿਸਟੀ ਰੋਵੇ, ਸਰਭੀ ਰਾਣਾ, ਅਨੂਪ ਜਲੋਟਾ ਤੇ ਸਬਾ ਖ਼ਾਨ ਨੂੰ ਨੌਮੀਨੇਟ ਕਰਨ ਵਾਲੇ ਹਨ।
ਇਸ ਦੇ ਨਾਲ ਹੀ ਦੋਨਾਂ ਨੇ ਐਂਟਰੀ ਤੋਂ ਬਾਅਦ ਸ਼੍ਰੀਸੰਤ ਖਿਲਾਫ ਪਲਾਨਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਖਾਸ ਕਰਨ ਰੋਹਿਤ ਘਰ ਦੇ ਬਾਕੀ ਮੈਂਬਰਾਂ ਨੂੰ ਸ਼੍ਰੀ ਖਿਲਾਫ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਮੇਧਾ ਵੀ ਕੁਝ ਟੀਵੀ ਸੀਰੀਅਲਸ &lsquoਚ ਕੰਮ ਕਰ ਚੱਕੀ ਹੈ।
ਰੋਹਿਤ ਸੁਚਾਂਤੀ ਨੂੰ ਸੋਨੀ ਦੇ ਸ਼ੋਅ &lsquoਰਿਸ਼ਤਾ ਲਿੱਖੇਗੇ ਹਮ ਨਯਾ&rsquo &lsquoਚ ਦੇਖਿਆ ਗਿਆ ਸੀ। ਬਿੱਗ ਬੋਸ ਦੀ ਗੱਲ ਕਰੀਏ ਤਾਂ ਬੀਤੇ ਐਪੀਸੋਡ &lsquoਚ ਸੌਰਭ ਘਰ ਤੋਂ ਬਾਹਰ ਹੋ ਚੁੱਕੇ ਹਨ। ਇਸ ਤੋਂ ਬਾਅਦ ਇੱਕ ਵਾਰ ਫੇਰ ਘਰ ਦੇ ਐਲੀਮਿਨੇਸ਼ਨ ਰਾਉਂਡ ਨੂੰ ਫੇਸ ਕਰਨਗੇ। ਇਸ &lsquoਚ ਵਾਇਲਡ ਕਾਰਡ ਐਂਟਰੀ ਦਾ ਅਹਿਮ ਯੋਗਦਾਨ ਹੋਵੇਗਾ। ਦੇਖਦੇ ਹਾਂ ਕੀ ਆਉਣ ਵਾਲੇ ਦਿਨਾਂ &lsquoਚ ਬਿੱਗ ਬੌਸ ਘਰ ਕਿਹੜੇ ਤੂਫਾਨ ਆਉਣੇ ਬਾਕੀ ਹਨ।