image caption:

ਤਨੁਸ਼੍ਰੀ ਨੇ ਰਾਖੀ ਸਾਵੰਤ ‘ਤੇ ਕੀਤਾ ਮਾਨਹਾਨੀ ਦਾ ਕੇਸ

ਮੁੰਬਈ: ਤਨੂਸ਼੍ਰੀ ਦੱਤਾ ਨੇ ਹੁਣ ਰਾਖੀ ਸਾਵੰਤ ਨੂੰ ਆਪਣੇ ਸਿਕੰਜੇ &lsquoਚ ਲਿਆ ਹੈ। ਦੱਤਾ-ਪਾਟੇਕਰ ਵਿਵਾਦ &lsquoਚ ਰਾਖੀ ਸਾਵੰਤ ਨੇ ਤਨੂਸ਼੍ਰੀ ਬਾਰੇ ਬੜਾ ਹੀ ਅਜੀਬ ਬਿਆਨ ਦਿੱਤਾ ਸੀ। ਇਸ ਦਾ ਵੀਡੀਓ ਬੀਤੇ ਦਿਨੀਂ ਕਾਫੀ ਵਾਇਰਲ ਹੋਇਆ ਸੀ। ਹੁਣ ਇਸ &lsquoਤੇ ਤਨੁਸ਼੍ਰੀ ਨੇ ਸਖ਼ਤ ਰੁਖ ਵਰਤਦੇ ਹੋਏ ਰਾਖੀ ਨੂੰ ਕੋਰਟ &lsquoਚ ਖਿੱਚਣ ਦਾ ਫੈਸਲਾ ਲਿਆ ਹੈ।
ਤਨੁਸ਼੍ਰੀ ਨੇ ਰਾਖੀ ਖਿਲਾਫ ਮਾਨਹਾਨੀ ਦਾ ਦਾਅਵਾ ਕੀਤਾ ਹੈ। ਇੰਨਾ ਹੀ ਨਹੀਂ ਤਨੁਸ਼੍ਰੀ ਨੇ ਰਾਖੀ ਤੋਂ 10 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ। ਜਦੋਂ ਦੱਤਾ ਨੇ ਪਾਟੇਕਰ &lsquoਤੇ 10 ਸਾਲ ਪਹਿਲਾਂ ਬਦਸਲੂਕੀ ਕਰਨ ਦੇ ਇਲਜ਼ਾਮ ਲਾਏ ਸੀ ਤਾਂ ਰਾਖੀ ਨੇ ਨਾ ਸਿਰਫ ਨਾਨਾ ਪਾਟੇਕਰ ਦਾ ਪੱਖ ਲਿਆ ਸੀ ਸਗੋਂ ਤਨੁਸ਼੍ਰੀ ਨੂੰ ਹੀ ਡਰੱਗ ਐਡਿਕਟ ਹੋਣ ਦਾ ਇਲਜ਼ਾਮ ਲਾ ਦਿੱਤਾ ਸੀ।

ਤਨੁਸ਼੍ਰੀ ਦੇ ਗਾਣਾ ਛੱਡਣ ਤੋਂ ਬਾਅਦ ਰਾਖੀ ਸਾਵੰਤ ਨੇ ਉਸ ਨੂੰ ਇਸ ਗਾਣੇ &lsquoਚ ਰਿਪਲੇਸ ਕੀਤਾ ਸੀ। ਰਾਖੀ ਨੇ ਕਿਹਾ ਸੀ ਕਿ &lsquoਗਣੇਸ਼ ਦਾ ਇਸ ਗਾਣੇ ਨੂੰ ਕਰਨ ਲਈ ਰਾਖੀ ਕੋਲ ਫੋਨ ਗਿਆ ਸੀ। ਇਸ ਦੇ ਨਾਲ ਹੀ ਨਾਨਾ ਦਾ ਫੋਨ ਵੀ ਰਾਖੀ ਨੂੰ ਗਿਆ। ਗਣੇਸ਼ ਦੇ ਕਹਿਣ ਤੋਂ ਬਾਅਦ ਰਾਖੀ ਨੇ ਫ਼ਿਲਮ &lsquoਚ ਗਾਣਾ ਕੀਤਾ ਵੀ ਸੀ।