image caption:

ਨਿਰਮਾਣ ਅਧੀਨ ਪੁਲ ਦੇ ਮਟੀਰੀਅਲ ‘ਚੋ ਮਿਲਿਆ ਭਰੂਣ….

ਲੁਧਿਆਣਾ: ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਕੋਲ ਪੈਂਦੇ ਇੱਕ ਨਿਰਮਾਣ ਅਧੀਨ ਪੁਲ ਦੇ ਨੀਚੇ ਤੋਲੀਏ ਵਿੱਚ ਲਿਪਟੇ ਹੋਏ ਇੱਕ ਨਵ ਜੰਮੇ ਬੱਚੇ ਦਾ ਭਰੂਣ ਮਿਲਿਆ ਹੈ। ਦਰੇਸੀ ਥਾਣਾ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਰੂਣ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਸਿਵਲ ਹਸਪਤਾਲ ਵਿਚ ਮੌਜੂਦ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਣਪਛਾਤੀ ਮਹਿਲਾ ਤੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਦੁਪਹਿਰ ਨੂੰ ਇੱਕ ਆਟੋ ਚਾਲਕ ਨੇ ਪੁਲਿਸ ਨੂੰ ਉਸੇ ਸਮੇਂ ਸਾਰਾ ਮਾਮਲਾ ਦੱਸਿਆ ਜਦੋਂ ਉਸਨੇ ਬਸਤੀ ਜੋਧੇਵਾਲ ਜੀ.ਟੀ ਰੋਡ ਤੇ ਇੱਕ ਭਰੂਣ ਨੂੰ ਤੋਲੀਏ ਵਿੱਚ ਲਿਪਟਿਆ ਹੋਇਆ ਦੇਖਿਆ।

ਪੁਲਿਸ ਦੀ ਜਾਂਚ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਇੱਕ ਲੜਕੇ ਦਾ ਭਰੂਣ ਹੈ। ਇਹ ਗੱਲ ਬਹੁਤ ਹੌਰਾਨੀ ਦੀ ਹੈ ਕਿ ਹੁਣ ਤੱਕ ਲੜਕੀਆਂ ਦੇ ਭਰੂਣ ਤਾਂ ਕਈ ਵਾਰ ਬਰਾਮਦ ਕੀਤੇ ਗਏ ਹਨ ਪਰ ਲੜਕੇ ਦੇ ਇਸ ਭਰੂਣ ਨੇ ਤਾਂ ਪੁਲਿਸ ਨੂੰ ਵੀ ਅਚੰਬੇ ਪਾ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਇਸ ਨਵ ਜੰਮੇ ਬਚੇ ਦੇ ਭਰੂਣ ਮਿਲਣ ਤੋਂ ਬਾਅਦ ਇਹ ਗੱਲ ਤਾਂ ਸਾਫ਼ ਹੋ ਰਹੀ ਹੈ ਕਿ ਇਨਸਾਨਾਂ ਵਿੱਚ ਇਨਸਾਨੀਅਤ ਦਿਨ ਪਰ ਦਿਨ ਖ਼ਤਮ ਹੁੰਦੀ ਜਾ ਰਹੀ ਹੈ।