image caption:

ਪਤਨੀ ਤੋਂ ਤੰਗ ਆਏ ਪਤੀ ਨੇ ਪਹਿਲਾਂ ਦੋਸਤਾਂ ਨੂੰ ਭੇਜੀ ਵੀਡੀਓ ਫਿਰ ਚੁਕਿਆ ਭਿਆਨਕ ਕਦਮ

ਸਂਗਰੂਰ: ਸਂਗਰੂਰ &lsquoਚ ਇਕ ਵਿਅਕਤੀ ਦੇ ਫਾਹਾ ਲਾ ਕੇ ਖੁਦਖੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਪਹਿਲਾਂ ਆਪਣੇ ਦੋਸਤਾਂ ਨੂੰ ਵੀਡੀਓ ਭੇਜੀ &lsquoਤੇ ਬਾਅਦ ਇਹ ਭਿਆਨਕ ਕਦਮ ਚੁੱਕ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਚਮਕੌਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਚਲ ਰਿਹਾ ਸੀ। ਉਸਦੀ ਪਤਨੀ ਆਪਣੇ ਪੇਕੇ ਚਲੀ ਗਈ ਸੀ.. ਚਮਕੌਰ ਉਸਨੂੰ ਮਨਾਉਣ ਵੀ ਗਿਆ ਸੀ ਪਰ ਉਹ ਨਾਲ ਨਹੀਂ ਆਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ &lsquoਤੇ ਪਤਨੀ, ਸਸ, ਸਹੁਰੇ ਸਮੇਤ ਤੀਨ &lsquoਤੇ ਕੇਸ ਦਰਜ ਕਰ ਦਿੱਤਾ ਹੈ।

ਮ੍ਰਿਤਕ ਦੇ ਪਿਓ ਨੇ ਦਸਿਆ ਕਿ ਉਸਦੇ ਮੁੰਡੇ ਦਾ ਵਿਆਹ 7 ਸਾਲ ਪਹਿਲਾਂ ਸ਼ਿੰਦਰਪਾਲ ਕੌਰ ਨਾਲ ਹੋਇਆ ਸੀ। ਸ਼ਿੰਦਰਪਾਲ ਆਪਣੇ ਪਤੀ &lsquoਤੇ ਸ਼ਕ਼ ਕਰਦੀ ਸੀ ਜਿਸ ਕਰਕੇ ਦੋਨਾਂ ਵਿਚ ਝਗੜਾ ਰਹਿੰਦਾ ਸੀ। ਸ਼ਿੰਦਰਪਾਲ ਨੇ ਪੇਕੇ ਜਾਕੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ। ਚਮਕੌਰ ਦੇ ਪੀਓ ਨੇ ਕਿਹਾ ਕਿ ਇਸ ਸਭ ਤੋਂ ਤੰਗ ਆਕੇ ਉਸਦੇ ਮੁੰਡੇ ਨੇ ਇਹ ਕਦਮ ਚੁਕਿਆ ਹੈ। ਚਮਕੌਰ ਦੇ ਦੋਸਤਾਂ ਨੇ ਦਸਿਆ ਕਿ ਵੀਡੀਓ ਵਿਚ ਉਸਨੇ ਆਪਣੀ ਮੌਤ ਲਈ ਸਹੁਰਿਆਂ ਨੂੰ ਜਿੰਮੇਵਾਰ ਦਸਿਆ ਹੈ। ਫਿਲਹਾਲ ਪੁਲਿਸ ਨੇ ਮੌਕੇ &lsquoਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਹੈ।