image caption:

ਬ੍ਰਿਟੇਨ ਵਿੱਚ ਸਿੱਖ ਫੌਜੀਆਂ ਦੀ ਯਾਦਗਾਰ ਤੋਂ ਪਰਦਾ ਹਟਾਇਆ

ਲੰਡਨ- ਪਹਿਲੀ ਸੰਸਾਰ ਜੰਗ 'ਚ ਹਿੱਸਾ ਲੈਣ ਵਾਲੇ ਭਾਰਤੀ ਫੌਜੀਆਂ ਦੀ ਯਾਦ 'ਚ ਬ੍ਰਿਟੇਨ ਦੇ ਪੱਛਮੀ ਮਿੱਡਲੈਂਡਜ਼ ਦੇ ਸਮੈਦਿਕ ਵਿੱਚ ਬਣਾਈ ਗਈ ਯਾਦਗਾਰ ਤੋਂ ਕੱਲ੍ਹ ਪਰਦਾ ਹਟਾਇਆ ਗਿਆ।
ਗੁਰੂ ਨਾਨਕ ਗੁਰਦੁਆਰਾ ਸਮੈਦਿਕ ਨੇ ਇਸ ਯਾਦਗਾਰ ਨੂੰ &lsquoਵੱਡੀ ਜੰਗ ਦੇ ਸ਼ੇਰ' ਨਾਂਅ ਦਿੱਤਾ ਹੈ। ਪਹਿਲੀ ਸੰਸਾਰ ਜੰਗ ਸਮੇਂ ਬ੍ਰਿਟਿਸ਼ ਭਾਰਤੀ ਫੌਜ ਦੇ ਜਵਾਨਾਂ ਨੇ ਬ੍ਰਿਟੇਨ ਵੱਲੋਂ ਜੰਗ 'ਚ ਹਿੱਸਾ ਲਿਆ ਸੀ। ਗੁਰੂ ਨਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਕਿਹਾ, &lsquoਸਾਨੂੰ ਇਸ ਗੱਲ ਦਾ ਮਾਣ ਹੈ ਕਿ ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਬੇਗਾਨੇ ਦੇਸ਼ ਲਈ ਆਪਣੀਆਂ ਜਾਨਾਂ ਦੇਣ ਵਾਲੇ ਭਾਰਤੀ ਜਵਾਨਾਂ ਦੀ ਯਾਦ ਵਿੱਚ ਇਥੇ ਯਾਦਗਾਰ ਉਸਾਰੀ ਗਈ ਹੈ।' ਸਮੈਦਿਕ ਹਾਈ ਸਟ੍ਰੀਟ 'ਚ ਇਹ ਯਾਦਗਾਰ ਪਹਿਲੀ ਸੰਸਾਰ ਜੰਗ (ਨਵੰਬਰ 1918) ਦੀ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸਾਰੀ ਗਈ ਹੈ। ਇਹ ਬੁੱਤ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੈਂਡਵੈਲ ਕਾਊਸਲ ਦੇ ਸਹਿਯੋਗ ਨਾਲ ਹਾਈ ਸਟ੍ਰੀਟ ਅਤੇ ਟੌਲਹਾਊਸ ਵੇਅ ਵਿਚਾਲੇ ਲਾਇਆ ਗਿਆ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਬੁੱਤ ਲਈ 20 ਹਜ਼ਾਰ ਪਾਊਂਡ ਦਾ ਯੋਗਦਾਨ ਦਿੱਤਾ ਤੇ ਕੌਂਸਲ ਨੇ ਇਥੇ ਲੋਕਾਂ ਦੇ ਬੈਠਣ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਹੈ।