image caption:

ਆਰਜ਼ੀ ਵੀਜ਼ੇ ਲਈ ਵਰਤੇ ਜਾਂਦੇ ਜੁਗਾੜਾਂ ਦੀ ਜਾਂਚ ਹੋਵੇਗੀ

ਆਕਲੈਂਡ- ਨਿਊਜ਼ੀਲੈਂਡ ''ਚ ਪ੍ਰਵਾਸੀਆਂ ਦੀ ਆਮਦ ਦੌਰਾਨ ਕੱਚਿਆਂ ਪ੍ਰਵਾਸੀਆਂ ਦੀਆਂ ਮੁਸੀਬਤਾਂ ਅਤੇ ਮੁਸ਼ਕਲਾਂ ਦੀ ਸੂਚੀ ਵਿਚ ਕੰਮ ਵਾਲੀਆਂ ਥਾਵਾਂ ''ਤੇ ਸ਼ੋਸ਼ਣ ਮੁੱਖ ਹੈ। ਜਦੋਂ ਦੇ ਏਸ਼ਿਆਈ ਦੇਸ਼ਾਂ ਦੇ ਲੋਕ ਏਥੇ ਵਧੇ ਹਨ, ਉਨ੍ਹਾਂ ਦੇ ਜੁਗਾੜ ਸਰਕਾਰ ਨੂੰ ਸ਼ਸ਼ੋਪੰਜ ਵਿਚ ਪਾਈ ਰੱਖਦੇ ਹਨ ਕਿ ਗ਼ਲਤੀ ਕਿੱਥੇ ਹੋ ਰਹੀ ਹੈ ਅਤੇ ਕਿਵੇਂ ਕਾਬੂ ਪਾਇਆ ਜਾਵੇ? ਫਿਰ ਕੋਈ ਨਾ ਕੋਈ ਹੋਰ ਰਸਤਾ ਲੱਭ ਲਿਆ ਜਾਂਦਾ ਹੈ।
ਇਸ ਸੰਬੰਧ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ ਆਕਲੈਂਡ ਯੂਨੀਵਰਸਿਟੀ ਤੇ ਮਨਿਸਟਰੀ ਆਫ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਕੋਲੋਂ ਸ਼ੋਸ਼ਣ ਕਰਨ ਵਾਲੇ ਜੁਗਾੜਾਂ ਦੀ ਡੂੰਘੀ ਖੋਜ ਕਰਵਾਈ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਕਹਾਣੀ ਕਿੱਥੇ ਤੇ ਕਿਵੇਂ ਵਿਗੜੀ ਹੈ। ਇਕ ਯੂਨੀਅਨ ਦੇ ਨਾਲ ਮੀਟਿੰਗ ਦੌਰਾਨ ਇਮੀਗ੍ਰੇਸ਼ਨ ਮੰਤਰੀ ਨੇ ਇਹ ਗੱਲ ਕਹੀ ਹੈ ਅਤੇ ਵਰਕ ਪਾਸਪੋਰਟ, ਜੋ ਪ੍ਰਵਾਸੀ ਕਾਮਿਆਂ ਲਈ ਗਾਈਡ ਹੈ, ਬਾਰੇ ਵੀ ਐਲਾਨ ਕੀਤਾ ਗਿਆ। ਖੋਜ ਕਾਰਜਾਂ ਵਿਚ ਪ੍ਰਵਾਸੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਚਾਰ ਲਏ ਜਾਣਗੇ ਤੇ ਘੁੰਢੀਆ ਪੁੱਛੀਆਂ ਜਾਣਗੀਆਂ।