image caption:

ਬ੍ਰਿਟੇਨ ਦੀ ਪਾਰਲੀਮੈਂਟਰੀ ਬੌਡੀ ਨੇ ਭਾਰਤੀ ਨੌਜਵਾਨਾਂ ਦੇ ਪੋਸਟ-ਸਟੱਡੀ ਵੀਜ਼ਾ ਦਾ ਪੱਖ ਲਿਆ

ਲੰਡਨ- ਬ੍ਰਿਟੇਨ ਦੇ ਇਕ ਪਾਰਲੀਮੈਂਟਰੀ ਗਰੁੱਪ ਨੇ ਅੱਜ ਆਕਰਸ਼ਕ ਉੱਚ ਸਿੱਖਿਆ ਕੇਂਦਰ ਦੇ ਤੌਰ ''ਤੇ ਦੇਸ਼ ਦੀ ਸਥਿਤੀ ਉਤੇ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਮੁਤਾਬਕ ਗਰੁੱਪ ਨੂੰ ਬੀਤੇ 8 ਸਾਲਾਂ ਤੋਂ ਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਵਿਚ ਆਈ ਕਮੀ ਲਈ ਪੜ੍ਹਾਈ ਦੇ ਬਾਅਦ ਉਨ੍ਹਾਂ ਨੂੰ ਵੀਜ਼ਾ ਜਾਰੀ ਕਰਨ ਦੀਆਂ ਕਈ ਸਿਫਾਰਿਸ਼ਾਂ ਪ੍ਰਾਪਤ ਹੋਈਆਂ ਹਨ।
ਕੌਮਾਂਤਰੀ ਵਿਦਿਆਰਥੀਆਂ ਲਈ ਆਲ ਪਾਰਟੀ ਪਾਰਲੀਆਮੈਂਟ ਗਰੁੱਪ (ਏ ਪੀ ਪੀ ਜੀ) ਨੇ ਆਪਣੀ ਰਿਪੋਰਟ &lsquoਏ ਸਸਟੇਨੇਬੇਲ ਫਿਊਚਰ ਫਾਰ ਇੰਟਰਨੈਸ਼ਨਲ ਸਟੂਡੈਂਟਸ ਇਨ ਦੀ ਯੂ ਕੇ'' ਵਿਚ ਦੱਸਿਆ ਕਿ ਬ੍ਰਿਟੇਨ ਦੇ 7ਵੇਂ ਸਭ ਤੋਂ ਵੱਡੇ ਇੰਪੋਰਟ ਬਾਜ਼ਾਰ ਲਈ &lsquoਇੱਛਾਵਾਨ ਅਤੇ ਸਕਰਾਤਮਕ ਯੋਜਨਾ'' ਦੀ ਲੋੜ ਹੈ। ਇਸ ਦੇ ਨਾਲ ਭਾਰਤ ਜਿਹੇ ਵੱਡੇ ਦੇਸ਼ਾਂ ਤੋਂ ਵਿਦਿਆਰਥੀਆਂ ਦੀ ਨਾਮਜ਼ਦਗੀ ਵਿਚ ਆਈ ਕਮੀ ਨੂੰ ਦੂਰ ਕਰਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, &lsquoਪੀ ਐੱਸ ਡਬਲਊ (ਪੜ੍ਹਾਈ ਦੇ ਬਾਅਦ ਕੰਮ) ਵੀਜ਼ਾ ਨੂੰ ਵਾਪਸ ਲੈਣ ਕਾਰਨ ਕੌਮਾਂਤਰੀ ਵਿਦਿਆਰਥੀਆਂ ਅਤੇ ਖਾਸ ਕਰ ਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਸਾਲ 2010-2011 ਅਤੇ 2016-17 ਦੇ ਵਿਚ ਭਾਰਤ ਤੋਂ ਉੱਚ ਸਿੱਖਿਆ ਲਈ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ।'' ਰਿਪੋਰਟ ਦੇਸ਼ ਦੀ ਉੱਚ ਸਿੱਖਿਆ ਦੀ ਅੰਕੜਾ ਏਜੰਸੀ (ਐੱਚ ਈ ਐੱਸ ਏ) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ।