image caption:

ਓਡੀਸ਼ਾ ਦੇ ਮਲਕਾਨਗਿਰੀ ਵਿੱਚ ਮੁਕਾਬਲੇ ਦੌਰਾਨ ਪੰਜ ਮਾਓਵਾਦੀ ਮਾਰੇ ਗਏ

ਭੁਵਨੇਸ਼ਵਰ- ਓਡੀਸ਼ਾ ਦੇ ਮਲਕਾਨਗਿਰੀ ਜ਼ਿਲੇ ਦੇ ਪਪੁਲਰੂ ਦੇ ਵੇਂਜੀਗਵਾੜਾ ਜੰਗਲ 'ਚ ਕੱਲ੍ਹ ਸਰਚ ਆਪਰੇਸ਼ਨ ਦੌਰਾਨ ਹੋਏ ਮੁਕਾਬਲੇ 'ਚ ਪੰਜ ਮਾਓਵਾਦੀ ਮਾਰੇ ਗਏ। ਇਨ੍ਹਾਂ ਵਿੱਚ ਦੋ ਔਰਤਾਂ ਵੀ ਹਨ। ਸਾਰਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਤੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਸਾਰੇ ਕਲੀਮੇਲਾਦਲਮ ਸੰਗਠਨ ਨਾਲ ਜੁੜੇ ਸਨ। ਇਨ੍ਹਾਂ ਕੋਲੋਂ ਵੱਡੀ ਗਿਣਤੀ 'ਚ ਹਥਿਆਰ ਬਰਾਮਦ ਕੀਤੇ ਗਏ ਹਨ।
ਏ ਡੀ ਜੀ (ਆਪ੍ਰੇਸ਼ਨ) ਆਰ ਪੀ ਕੋਚੇ ਨੇ ਕਿਹਾ ਕਿ ਮਾਓਵਾਦੀਆਂ ਕੋਲ ਦੋ ਇੰਸਾਸ, ਇਕ ਐਸ ਐਲ ਆਰ, ਇਕ ਥ੍ਰੀ ਨਾਟ ਥ੍ਰੀ ਬੰਦੂਕ ਨਾਲ ਇਕ ਹੈਂਡ ਗ੍ਰੇਨੇਡ ਬਰਾਮਦ ਹੋਇਆ ਹੈ। ਪੁਲਸ ਦੇ ਡਾਇਰੈਕਟਰ ਜਨਰਲ ਆਰ ਪੀ ਸ਼ਰਮਾ ਨੇ ਕੱਲ੍ਹ ਭੁਵਨੇਸ਼ਵਰ ਵਿੱਚ ਮੀਡੀਆ ਨੂੰ ਦੱਸਿਆ ਕਿ ਮਲਕਾਨਗਿਰੀ ਦੇ ਐਸ ਪੀ ਦੀ ਅਗਵਾਈ 'ਚ ਇਹ ਮੁਹਿੰਮ ਚਲਾਈ ਗਈ। ਸੂਬੇ 'ਚ ਪਿਛਲੇ ਤਿੰਨ ਸਾਲਾਂ ਵਿੱਚ ਇਹ ਸਭ ਤੋਂ ਵੱਡੀ ਮੁਹਿੰਮ ਹੈ। ਇਹ ਸਾਡੇ ਲਈ ਵੱਡੀ ਕਾਮਯਾਬੀ ਹੈ। ਓਡੀਸ਼ਾ ਤੋਂ ਨਕਸਲਵਾਦ ਖਤਮ ਕਰ ਦਿੱਤਾ ਜਾਵੇਗਾ। ਮਾਓਵਾਦੀਆਂ ਖਿਲਾਫ ਅਸੀਂ ਆਪਣਾ ਸਰਚ ਆਪਰੇਸ਼ਨ ਹੋਰ ਤੇਜ਼ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਤੋਂ ਬਾਅਦ ਲੋਕਾਂ ਦਾ ਪੁਲਸ 'ਤੇ ਭਰੋਸਾ ਵਧੇਗਾ ਤੇ ਮਾਓਵਾਦੀ ਕੈਂਪ 'ਚ ਡਰ ਦਾ ਮਾਹੌਲ ਪੈਦਾ ਹੋਵੇਗਾ। ਕਾਲੀਮੇਲਾਦਲਮ ਦੇ ਡਿਵੀਜ਼ਨ ਕਮੇਟੀ ਮੈਂਬਰ ਰਣਦੇਵ ਸੁਧਾਪੰਡਾ ਦੇ ਜੰਗਲ 'ਚ ਕੈਂਪ ਕਰਕੇ ਬੈਠਣ ਦੀ ਸੂਚਨਾ ਐਸ ਪੀ ਜਗਮੋਹਨ ਨੂੰ ਬੀਤੇ ਦਿਨੀਂ ਮਿਲੀ ਸੀ। ਇਸੇ ਆਧਾਰ 'ਤੇ ਉਨ੍ਹਾਂ ਨੇ ਦੋ ਟੀਮਾਂ 'ਚ 60 ਸਪੈਸ਼ਲ ਆਪਰੇਸ਼ਨ ਗਰੁੱਪ (ਐਸ ਓ ਜੀ) ਦੇ ਜਵਾਨਾਂ ਤੇ ਹੋਰ ਫੋਰਸ ਨਾਲ ਜੰਗ 'ਚ ਸਰਚ ਆਪਰੇਸ਼ਨ ਕਰ ਦਿੱਤਾ। ਇਸੇ ਦੌਰਾਨ ਵੇਜਿੰਗਵਾੜਾ ਜੰਗਲ 'ਚ ਮਾਓਵਾਦੀਆਂ ਨਾਲ ਮੁਕਾਬਲਾ ਹੋਇਆ, ਜਿਸ 'ਚ ਪੰਜ ਮਾਓਵਾਦੀ ਮਾਰੇ ਗਏ।