image caption:

ਫੈਜ਼ਾਬਾਦ ਹੁਣ ਅਯੁੱਧਿਆ ਹੋਇਆ

ਅਯੁੱਧਿਆ- ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਕੀਤੇ ਜਾਣ ਦੇ ਕੁਝ ਦਿਨ ਬਾਅਦ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਐਲਾਨ ਕੀਤਾ ਕਿ ਹੁਣ ਫੈਜ਼ਾਬਾਦ ਜ਼ਿਲ੍ਹਾ ਅਯੁੱਧਿਆ ਦੇ ਨਾਂ ਨਾਲ ਜਾਣਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ , &lsquo&lsquo ਅਯੁੱਧਿਆ ਸਾਡੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ। ਅਯੁੱਧਿਆ ਨਾਲ ਕੋਈ ਅਨਿਆਂ ਨਹੀਂ ਕਰ ਸਕਦਾ।&rsquo&rsquo ਇਸ ਪਵਿੱਤਰ ਸ਼ਹਿਰ ਦੀ ਪਛਾਣ ਭਗਵਾਨ ਰਾਮ ਦੇ ਨਾਮ ਨਾਲ ਹੈ। ਮੁੱਖ ਮੰਤਰੀ ਦੀਵਾਲੀ ਦੀ ਪੂਰਵ ਸੰਧਿਆ &lsquoਦੀਪੋਤਸਵ&rsquo ਮੌਕੇ ਬੋਲ ਰਹੇ ਸਨ। ਉਨ੍ਹਾਂ ਜ਼ਿਲ੍ਹੇ ਵਿੱਚ ਭਗਵਾਨ ਰਾਮ ਅਤੇ ਰਾਜਾ ਦਸ਼ਰਥ ਦੇ ਨਾਂ &rsquoਤੇ ਹਵਾਈ ਅੱਡਾ ਅਤੇ ਮੈਡੀਕਲ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ।

ਇਸੇ ਦੌਰਾਨ ਦੱਖਣੀ ਕੋਰੀਆ ਦੀ ਪ੍ਰਥਮ ਮਹਿਲਾ ਕਿਮ ਜੁੰਗ ਸੂਕ ਦੀਵਾਲੀ ਮਹਾਉਤਸਵ ਵਿੱਚ ਸ਼ਾਮਲ ਹੋਣ ਲਈ ਪਵਿੱਤਰ ਸ਼ਹਿਰ ਅਯੁੱਧਿਆ ਪੁੱਜੇ। ਉਨ੍ਹਾਂ ਆਪਣੇ ਦੌਰੇ ਦੀ ਸ਼ੁਰੂਆਤ ਰਾਣੀ ਹੀਓ ਦੀ ਯਾਦਗਾਰ &rsquoਤੇ ਸ਼ਰਧਾਂਜਲੀ ਭੇਟ ਕਰ ਕੇ ਕੀਤੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਉਨ੍ਹਾਂ ਭਗਵਾਨ ਰਾਮ ਤੇ ਦੇਵੀ ਸੀਤਾ ਦੀ ਭੂਮਿਕਾ ਨਿਭਾ ਰਹੇ ਕਲਾਕਾਰਾਂ ਜੋ &lsquoਰਾਮ ਦਰਬਾਰ&rsquo ਵਜੋਂ ਹੈਲੀਕੌਪਟਰ ਵਿੱਚ ਰਾਮ ਕਥਾ ਪਾਰਕ ਵਿੱਚ ਪੁੱਜੇ ਸਨ ਦਾ ਸਰਯੂ ਨਦੀ ਦੇ ਤਟ &rsquoਤੇ ਪੁੱਜ ਕੇ ਸਵਾਗਤ ਕੀਤਾ। ਜਿਵੇਂ ਹੀ ਸੀਤਾ ਹੈਲੀਕੌਪਟਰ ਤੋਂ ਉਤਰੀ ਕਿਮ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਹੋਰਨਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅਤੇ ਕੇਂਦਰੀ ਮੰਤਰੀ ਵੀ ਕੇ ਸਿੰਘ ਵੀ ਇਸ ਮੌਕੇ ਹਾਜ਼ਰ ਸਨ। ਇਸ ਮੌਕੇ ਸਰਯੂ ਨਦੀ ਦੇ ਤਟ &rsquoਤੇ ਤਿੰਨ ਲੱਖ ਦੀਵੇ ਜਲਾਏ ਗਏ ਜੋ ਨਵਾਂ ਵਿਸ਼ਵ ਰਿਕਾਰਡ ਹੈ। ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀ ਰਿਸ਼ੀਨਾਥ ਨੇ ਰਿਕਾਰਡ ਬਣਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਥੇ 3,01,152 ਦੀਵੇ ਜਲਾਏ ਗਏ।